ਹੁਸ਼ਿਆਰਪੁਰ- ਕੰਨਿਆ ਵਿਦਿਆਲਿਆ ਗੜ੍ਹਸ਼ੰਕਰ ਦੀ ਪ੍ਰਬੰਧਕ ਕਮੇਟੀ ਵੱਲੋਂ ਤੀਜੀ ਵਾਰ ਅਵਿਨਾਸ਼ ਸ਼ਰਮਾ ਹੋਰਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਮੇਟੀ ਦੇ ਹੋਰ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। 
ਅਵਿਨਾਸ਼ ਸ਼ਰਮਾ ਨੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਮੈਂਬਰਾਂ ਨਾਲ ਸਲਾਹ–ਮਸ਼ਵਰਾ ਕਰਕੇ ਬਾਕੀ ਅਧਿਕਾਰੀਆਂ ਦੀ ਨਿਯੁਕਤੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੰਨਿਆ ਵਿਦਿਆਲਿਆ ਗੜ੍ਹਸ਼ੰਕਰ ਦੀ ਤਰੱਕੀ ਲਈ ਸਾਰੇ ਮੈਂਬਰ ਮਿਲਜੁਲ ਕੇ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕੰਨਿਆ ਵਿਦਿਆਲਿਆ ਗੜ੍ਹਸ਼ੰਕਰ ਨੂੰ ਸ਼ਹਿਰ ਦੀ ਸਭ ਤੋਂ ਉੱਤਮ ਸੰਸਥਾ ਬਣਾਇਆ ਜਾਵੇਗਾ।