ਭੱਦਰਵਾਹ/ਜੰਮੂ:- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫੌਜ ਦਾ ਵਾਹਨ ਡੂੰਘੀ ਖੱਡ ਵਿਚ ਡਿੱਗਣ ਨਾਲ ਫੌਜ ਦੇ ਦਸ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖਮੀ ਹੋ ਗਏ। ਹਾਦਸਾ ਭੱਦਰਵਾਹ-ਚੰਬਾ ਅੰਤਰਰਾਜੀ ਰੋਡ ’ਤੇ ਖੰਨੀ ਟੌਪ ’ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬੁਲੇਟ-ਪਰੂਫ ਫੌਜੀ ਵਾਹਨ, ਜਿਸ ਵਿੱਚ ਕੁੱਲ 17 ਜਵਾਨ ਸਵਾਰ ਸਨ, ਇੱਕ ਉੱਚੀ ਚੌਕੀ ਵੱਲ ਜਾ ਰਿਹਾ ਸੀ ਜਦੋਂ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਗੱਡੀ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਤੇ ਪੁਲੀਸ ਵੱਲੋਂ ਫੌਰੀ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਦੌਰਾਨ ਚਾਰ ਫੌਜੀ ਮ੍ਰਿਤ ਪਾਏ ਗਏ। ਉਨ੍ਹਾਂ ਕਿਹਾ ਕਿ ਨੌਂ ਹੋਰ ਫੌਜੀਆਂ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਗਿਆ ਸੀ। ਇਨ੍ਹਾਂ ਵਿਚੋਂ ਛੇ ਹੋਰ ਦੀ ਮੌਤ ਹੋ ਗਈ ਹੈ। ਉੱਧਰ ਗੰਭੀਰ ਜ਼ਖ਼ਮੀਆਂ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਫੌਜੀ ਹਸਪਤਾਲ ਭੇਜ ਦਿੱਤਾ ਗਿਆ।
ਡੋਡਾ ਵਿਚ ਫੌਜੀ ਵਾਹਨ ਖੱਡ ਚ ਡਿੱਗਿਆ ਦਸ ਜਵਾਨ ਸ਼ਹੀਦ ਜ਼ਖ਼ਮੀਆਂ ਚੋਂ ਕਈਆਂ ਦੀ ਹਾਲਤ ਨਾਜ਼ੁਕ ਊਧਮਪੁਰ ਦੇ ਫੌਜੀ ਹਸਪਤਾਲ ਰੈਫਰ
