ਹਰੋਲੀ/ਊਨਾ, 9 ਸਤੰਬਰ (ਰਾਜਵੀਰ ਚੋਪੜਾ):- ਸਰਦਾਰ ਮਿਹਰ ਚੰਦ ਸਿੱਧੂ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਬੀਬੀ ਦੀ ਪੰਡੋਰੀ ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿੱਚ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਜੋੜਿਆ ਗਿਆ।
ਇਸ ਮੌਕੇ ਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਸ਼ਖ਼ਸ਼ੀਅਤਾਂ ਵੱਲੋਂ ਸਵ. ਮਿਹਰ ਚੰਦ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਬਾਬਾ ਨਰੇਸ਼ ਸਿੰਘ ਜੀ ਵੱਲੋਂ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਜਾਪ ਉਪਰੰਤ ਅੰਤਿਮ ਅਰਦਾਸ ਕੀਤੀ ਗਈ।
ਇਸ ਮੌਕੇ ਤੇ ਮਿਹਰ ਚੰਦ ਸਿੱਧੂ ਜੀ ਨੂੰ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਠੇਕੇਦਾਰ ਭਗਵਾਨ ਦਾਸ ਚੌਹਾਨ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਤੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਕਾਰ ਸੇਵਾ ਲਈ ਸਵ. ਸ੍ਰੀ ਭਾਗ ਰਾਮ ਬੈਂਸ ਪਿੰਡ ਬੂਥਗੜ੍ਹ ਵੱਲੋਂ 20,000 ਰੁਪਏ ਦੀ ਸੇਵਾ, ਸਰਦਾਰ ਸਤਨਾਮ ਸਿੰਘ ਭੀਲੋਵਾਲ ਵੱਲੋਂ 10,000 ਰੁਪਏ ਦੀ ਸੇਵਾ ਅਤੇ ਸਮੂਹ ਸੰਗਤਾਂ ਵੱਲੋਂ 8,500 ਰੁਪਏ ਦੀ ਸੇਵਾ ਭੇਂਟ ਕੀਤੀ ਗਈ।
ਇਸ ਮੌਕੇ ਤੇ ਮਿਹਰ ਚੰਦ ਸਿੱਧੂ ਜੀ ਦੀ ਸੁਪਤਨੀ ਮਾਤਾ ਲਕਸ਼ਮੀ ਦੇਵੀ, ਸਿੱਖਰ ਚੰਦਰ ਸਪੁੱਤਰ, ਸਵਰਾਜ ਕੁਮਾਰ ਸਪੁੱਤਰ, ਸਰੋਜ ਬਾਲਾ ਸਪੁੱਤਰੀ, ਅਮਨਦੀਪ ਕੌਰ ਨੂੰਹ, ਸੀਮਾ ਰਾਣੀ ਨੂੰਹ ਹਾਜ਼ਰ ਸਨ।
ਸਵ ਸ੍ਰੀ ਮਿਹਰ ਚੰਦ ਸਿੱਧੂ ਦੇ ਨਮਿੱਤ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਬੀਬੀ ਦੀ ਪੰਡੋਰੀ ਹੁਸ਼ਿਆਰਪੁਰ ਵਿਖੇ ਹੋਈ
