ਜਲੰਧਰ, 1 ਨਵੰਬਰ: ਆਕਾਸ਼ਵਾਣੀ ਜਲੰਧਰ ਨੇ 42ਵੇਂ ਸੁਰਜੀਤ ਹਾਕੀ ਟੂਰਨਾਮੈਂਟ 2025 ਦੇ ਫਾਈਨਲ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਦੇਸ਼ ਭਰ ਦੇ ਸ਼ਰੋਤਿਆਂ ਤੱਕ ਪਹੁੰਚਾਇਆ। ਇਹ ਪ੍ਰਸਾਰਣ ਸਾਰੇ ਆਕਾਸ਼ਵਾਣੀ ਨੈਟਵਰਕ ਰਾਹੀਂ ਕੀਤਾ ਗਿਆ, ਜਿਸ ਵਿੱਚ ਐਫ.ਐਮ. ਰੇਨਬੋ, ਡੀ.ਟੀ.ਐਚ., ਡੀ.ਆਰ.ਐਮ., ਵੇਵਜ਼ ,ਓ.ਟੀ.ਟੀ. ਪਲੇਟਫਾਰਮ ਅਤੇ ਨਿਊਜ਼ ਓਨ ਏਅਰ ਮੋਬਾਈਲ ਐਪ ਸ਼ਾਮਲ ਸਨ। ਇਸ ਲਾਈਵ ਪ੍ਰਸਾਰਣ ਨੇ ਇਸ ਪ੍ਰਸਿੱਧ ਹਾਕੀ ਟੂਰਨਾਮੈਂਟ ਦੇ ਰੋਮਾਂਚ ਤੇ ਜੋਸ਼ ਨੂੰ ਦੇਸ਼ ਭਰ ਦੇ ਖੇਡ ਪ੍ਰੇਮੀਆਂ ਤੱਕ ਪਹੁੰਚਾਇਆ।
ਹਿੰਦੀ ਕਮੈਂਟਰੀ ਏ. ਵੀ. ਪਠਾਨੀਆ ਨੇ ਕੀਤੀ, ਜਦਕਿ ਵਿੰਗ ਕਮਾਂਡਰ ਰਾਕੇਸ਼ ਪਰਾਸ਼ਰ ਨੇ ਅੰਗਰੇਜ਼ੀ ਕਮੈਂਟਰੀ ਰਾਹੀਂ ਵਿਸ਼ਲੇਸ਼ਣ ਤੇ ਦਿਲਚਸਪ ਜਾਣਕਾਰੀਆਂ ਪੇਸ਼ ਕੀਤੀਆਂ। ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਮੱਧ ਅੰਤਰਾਲ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੈਚ ਦੇ ਨਾਲ-ਨਾਲ ਭਾਰਤੀ ਹਾਕੀ ਦੀ ਮੌਜੂਦਾ ਸਥਿਤੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਲਾਈਵ ਪ੍ਰਸਾਰਣ ਦਾ ਕਾਰਜ ਆਕਾਸ਼ਵਾਣੀ ਜਲੰਧਰ ਦੇ ਖੇਡ ਵਿਭਾਗ ਦੀ ਇੰਚਾਰਜ ਪ੍ਰਤਿਸ਼ਠਾ ਜੈਨ ਦੀ ਅਗਵਾਈ ਹੇਠ ਮੁਕੰਮਲ ਹੋਇਆ। ਤਕਨੀਕੀ ਸੰਚਾਲਨ ਦੀ ਜ਼ਿੰਮੇਵਾਰੀ ਸੂਰਜ ਅਤੇ ਰਾਹੁਲ ਸ਼ਰਮਾ ਨੇ ਸਫ਼ਲਤਾਪੂਰਵਕ ਨਿਭਾਈ। ਸੋਹਣ ਕੁਮਾਰ, ਗੁਰਵਿੰਦਰ ਸਿੰਘ, ਪੂਨਮ ਅਤੇ ਆਕਾਸ਼ਵਾਣੀ ਜਲੰਧਰ ਦੀ ਹੋਰ ਟੀਮ ਨੇ ਵੀ ਪ੍ਰੋਗਰਾਮ ਵਿੱਚ ਸਰਗਰਮ ਭੂਮਿਕਾ ਨਿਭਾਈ।
ਇਸ ਸਫਲ ਪ੍ਰਸਾਰਣ ਨਾਲ, ਆਕਾਸ਼ਵਾਣੀ ਜਲੰਧਰ ਨੇ ਇਕ ਵਾਰ ਫਿਰ ਇਹ ਸਾਬਤ ਕੀਤਾ ਕਿ ਉਹ ਖੇਡਾਂ ਦੇ ਪ੍ਰਚਾਰ-ਪ੍ਰਸਾਰ ਅਤੇ ਰਾਸ਼ਟਰੀ ਪੱਧਰੀ ਮੁਕਾਬਲਿਆਂ ਨੂੰ ਸ਼ਰੋਤਿਆਂ ਤੱਕ ਪਹੁੰਚਾਉਣ ਦੇ ਆਪਣੇ ਵਚਨ ‘ਤੇ ਪੱਕਾ ਹੈ ਅਤੇ ਭਾਰਤੀ ਖੇਡ ਪ੍ਰਸਾਰਣ ਜਗਤ ਵਿੱਚ ਆਪਣੀ ਭਰੋਸੇਮੰਦ ਅਤੇ ਮਜ਼ਬੂਤ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਹੈ।