ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਪਿੰਡ ਸਤਨੌਰ ਦੇ ਅਮਾਨੀ ਪੈਲੇਸ ਵਿੱਚ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ, ਮੀਡੀਆ ਸਲਾਹਕਾਰ ਪੰਜਾਬ ਮਨਜੀਤ ਰਾਮ, ਸੁਰਜੀਤ ਸਿੰਘ  ਚੇਅਰਮੈਨ ਜਿਲ੍ਹਾ ਹੁਸ਼ਿਆਰਪੁਰ, ਸਤਨਾਮ ਸਿੰਘ ਬੰਗੜ ਚੇਅਰਮੈਨ ਬਲਾਕ ਗੜ੍ਹਸ਼ੰਕਰ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਕ੍ਰਿਸ਼ਨਾ ਸਰਪੰਚ ਬਡੇਸਰੋਂ, ਰਵਿੰਦਰ ਸਿੰਘ ਪੰਚ ਬਡੇਸਰੋਂ, ਮਹਿੰਦਰ ਸਿੰਘ ਸਰਪੰਚ ਸਲੇਮਪੁਰ, ਅਵਤਾਰ ਸਿੰਘ ਪੰਚ, ਹਰਵਿੰਦਰ ਸਿੰਘ ਪੰਚ ਬਡੇਸਰੋਂ, ਆਦਿ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ ਫੈਂਸਲਾ ਕੀਤਾ ਗਿਆ ਕਿ 3 ਜਨਵਰੀ 2026 ਦਿਨ ਸ਼ਨਿੱਚਰਵਾਰ ਨੂੰ ਧੀਆਂ ਦੀ ਲੋਹੜੀ ਦਾ ਨੌਵਾਂ ਸਲਾਨਾ ਆਯੋਜਨ ਪਿੰਡ ਸਤਨੌਰ ਦੇ ਅਮਾਨੀ ਪੈਲੇਸ ਵਿੱਚ ਕੀਤਾ ਜਾਵੇਗਾ। 
ਜਿਸ ਵਿੱਚ ਤਿੰਨ ਪਿੰਡਾਂ ਕਰਮਵਾਰ ਸਲੇਮਪੁਰ, ਬਡੇਸਰੋਂ ਅਤੇ ਸਤਨੌਰ ਦੀਆਂ 45 ਨਵਜਾਤ ਬੇਟੀਆਂ ਦੀ ਲੋਹੜੀ ਪਾਈ ਜਾਵੇਗੀ। ਜਿਸ ਵਿੱਚ ਉਹਨਾਂ ਨੂੰ ਲੋਹੜੀ ਨਾਲ ਸੰਬਧਿਤ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਆਯੋਜਨ ਪਿਛਲੇ ਦਸ ਸਾਲਾਂ ਤੋਂ ਚਲਾਈ ਹੋਈ ਬੇਟੀ ਬਚਾਓ, ਧਰਤੀ ਬਚਾਓ ਮੁਹਿੰਮ ਅਧੀਨ ਕੀਤਾ ਜਾਂਦਾ ਹੈ। ਇਸ ਮੌਕੇ ਤੇ ਹਾਜਰ ਤਿੰਨਾਂ ਪਿੰਡਾ ਦੇ ਸਰਪੰਚ ਸਹਿਬਾਂਨ ਨੇ ਧੀਆਂ ਦੀ ਲੋਹੜੀ ਵਿਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 
ਇਸ ਮੌਕੇ ਜੁਆਇੰਟ ਸਕੱਤਰ ਬਲਾਕ ਸੰਤੋਖ਼ ਸਿੰਘ ਨੇ ਕਿਹਾ ਕਿ ਅੱਜ ਬੇਟੇ ਅਤੇ ਬੇਟੀਆਂ ਵਿਚ ਕੋਈ ਅੰਤਰ ਨਹੀਂ ਹੈ। ਬੇਟੀਆਂ ਹਰ ਖੇਤਰ ਵਿੱਚ ਆਪਣੀ  ਹੋਂਦ ਨੂੰ ਦਰਸਾ ਰਹੀਆਂ ਹਨ। ਸੁਸਾਇਟੀ ਦੇ ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ ਨੇ ਕਿਹਾ ਕਿ ਸੁਸਾਇਟੀ ਵਲੋਂ ਕੀਤੇ ਜਾ ਰਹੇ ਧੀਆਂ ਦੀ ਲੋਹੜੀ ਦੇ ਸਮਾਗਮਾਂ ਨੂੰ ਹਰ ਇਕ ਪਿੰਡ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਅੱਜ ਹਰ ਇਕ ਘਰ ਵਿੱਚ ਬੇਟੀ ਨੂੰ ਬੇਟੇ ਦੇ ਬਰਾਬਰ ਸਨਮਾਨ ਮਿਲ ਰਿਹਾ ਹੈ। ਮਾਸਟਰ ਸਤਨਾਮ ਸਿੰਘ ਬੰਗੜ ਚੇਅਰਮੈਨ ਬਲਾਕ ਗੜ੍ਹਸ਼ੰਕਰ ਨੇ ਆਏ ਹੋਏ ਮਹਿਮਾਨਾ ਅਤੇ ਅਹੁਦੇਦਾਰਾਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਨ ਬਾਲਾ ਵਾਈਸ ਪ੍ਰਧਾਨ ਪੰਜਾਬ, ਸੁਰਜੀਤ ਸਿੰਘ ਚੇਅਰਮੈਨ ਜਿਲ੍ਹਾ ਹੁਸ਼ਿਆਰਪੁਰ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਮਾਸਟਰ ਸਤਨਾਮ ਸਿੰਘ ਬੰਗੜ ਚੇਅਰਮੈਨ ਬਲਾਕ, ਕੁਲਦੀਪ ਸਿੰਘ, ਰਣਜੀਤ ਕੌਰ ਸਰਪੰਚ ਸਤਨੌਰ, ਮਹਿੰਦਰ ਸਿੰਘ ਸਰਪੰਚ ਸਲੇਮਪੁਰ, ਅਵਤਾਰ ਸਿੰਘ ਪੰਚ, ਕ੍ਰਿਸ਼ਨਾ ਸਰਪੰਚ ਬਡੇਸਰੋਂ, ਹਰਵਿੰਦਰ ਸਿੰਘ ਪੰਚ, ਰਛਪਾਲ ਸਿੰਘ ਚੌਂਕੀਦਾਰ, ਕੇਵਲ ਕ੍ਰਿਸ਼ਨ, ਹਰਬੰਸ ਲਾਲ, ਕਿਸ਼ਨ ਦੇਵ ਅਤੇ ਹੋਰ ਪਤਵੰਤੇ ਹਾਜਰ ਸਨ।