ਹੁਸ਼ਿਆਰਪੁਰ:- ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਮੰਗ ਕੀਤੀ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਖਰੀ ਬਜਟ ਵਿੱਚ ਤਾਂ ਵਕੀਲ ਸਾਹਿਬਾਨਾਂ ਨਾਲ ਆਪਣੇ ਕੀਤੇ ਵਾਯਦੇ ਪੂਰੇ ਕਰੇ। ਉਹਨਾਂ ਯਾਦ ਦਵਾਇਆ ਕਿ ਦਸੰਬਰ 2021 ਵਿੱਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਅਮੀਤਸਰ ਵਿਖੇ ਵਕੀਲ ਸਾਹਿਬਾਨਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਵਾਇਦਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਨੌਜਵਾਨ ਨਵੇਂ ਵਕੀਲਾਂ ਨੂੰ ਸਟਾਈਫਨ, ਸਿਹਤ ਅਤੇ ਜੀਵਨ ਬੀਮਾਰ ਅਤੇ ਚੈੱਬਰ ਬਣਵਾ ਕੇ ਦੇਣ ਦਾ ਕੱਮ ਕਰੇਗੀ।
 ਇਹ ਵਾਇਦਾ ਆਮ ਆਦਮੀ ਪਾਰਟੀ ਵਲੋਂ 25 ਦਸੰਬਰ 2021 ਨੂੰ ਬੜੇ ਜੋੜ ਸ਼ੋਰ ਨਾਲ ਸੋਸ਼ਲ ਮੈਡਆ, ਪ੍ਰਿੰਟ ਮੀਡਿਆ ਅਤੇ ਇਲੈਕਟ੍ਰਾਨਿਕ ਮੀਡਿਆ ਵਿੱਚ ਨਸ਼ਰ ਕੀਤਾ ਗਿਆ। ਲੇਕਿਨ ਬੜੇ ਦੁੱਖ ਵਾਲੀ ਗੱਲ ਹੈ ਕੇ ਸਰਕਾਰ ਬਣੇ ਨੁੰ 4 ਸਾਲ ਹੋਂ ਗਏ ਹਨ ਪਰ ਸਰਕਾਰ ਵਲੋਂ ਵਕੀਲ ਸਾਹਿਬਾਨਾਂ ਨਾਲ ਕੀਤੇ ਵਾਯਦੇ ਤੇ ਕੋਈ ਚਾਰਾ ਜੋਈ ਨਹੀਂ ਕੀਤੀ ਗਏ। 
ਨੌਜਵਾਨ ਸੰਘਰਸ਼ਸ਼ੀਲ ਵਕੀਲ ਖਾਸ ਕਰਕੇ ਮਹਿਲਾ ਵਕੀਲ ਸਾਹਿਬਾਨਾਂ ਨੂੰ ਬਿਨ੍ਹਾਂ ਕਿਸੇ ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕੇ ਪੰਜਾਬ ਸਰਕਾਰ ਆਪਣੇ ਆਖਰੀ ਬਜਟ ਵਿੱਚ ਆਪਣੇ ਕੀਤੇ ਵਾਏਦੀਆਂ ਅਨੁਸਾਰ ਨੌਜਵਾਨ ਵਕੀਲਾਂ ਵਾਸਤੇ ਸਟਾਈਫਨ, ਸਿਹਤ ਅਤੇ ਜੀਵਨ ਬੀਮਾ ਅਤੇ ਚੇਬਰਾਂ ਦੀ ਉਸਾਰੀ ਵਾਸਤੇ ਫੰਡ ਜਾਰੀ ਕਰੇ। ਉਹਨਾਂ ਵਕੀਲ ਸਾਹਿਬਾਨਾਂ ਨਾਲ ਕੰਮ ਕਰਦੇ ਕਲਰਕ ਸਾਹਿਬਾਨ ਜੋ ਕੋਰਟ ਕਚਹਿਰੀ ਦੇ ਰੋਜਾਨਾ ਕੰਮ ਵਿੱਚ ਮਹੱਤਵਪੂਰਨ ਜਿੰਮੇਦਾਰੀ ਨਿਭਾਉਂਦੇ ਹਨ ਵਾਸਤੇ ਵੀਂ ਢੁੱਕਵੀਂ ਸਮਾਜਿਕ ਸੁਰੱਖਿਆ ਦੇ ਪ੍ਰਬੰਧ ਦੀ ਮੰਗ ਵੀਂ ਕੀਤੀ।