ਗੜ੍ਹਸ਼ੰਕਰ- ਅੱਜ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਬਲਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਦੀ ਟੀਮ ਹਲਕਾ ਤਰਨਤਾਰਨ ਦੇ ਰੋੜ ਸ਼ੋਅ ਵਿਚ ਸ਼ਾਮਲ ਹੋਈ। 
ਇਸ ਠਾਠਾ ਮਾਰਦੇ ਰੋੜ ਸ਼ੋਅ ਤੋ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹਲਕਾ ਤਰਨਤਾਰਨ ਤੋ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਪੱਕੀ ,ਸਿਰਫ਼ ਐਲਾਨ ਹੋਣਾ ਹੀ ਬਾਕੀ ਹੈ।
 ਇਹਨਾ ਵਿਚਾਰ ਦਾ ਪ੍ਰਗਟਾਵਾ ਗੜ੍ਹਸ਼ੰਕਰ ਤੋ ਆਮ ਆਦਮੀ ਪਾਰਟੀ ਟੀਮ ਦੀ ਅਗਵਾਈ ਕਰ ਰਹੇ ਬਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਨੇ ਕਹੇ।ਇਸ ਮੋਕੇ ਉਨ੍ਹਾ ਦੇ ਨਾਲ ਗੁਰਲਾਲ ਸੈਲਾ ਸਰਪੰਚ,ਹਰੀ ਕ੍ਰਿਸ਼ਨ ਹਲਕਾ ਇੰਚਾਰਜ ਗੜ੍ਹਸ਼ੰਕਰ,ਬਲਾਕ ਪ੍ਰਧਾਨ ਤੇ ਹੋਰ ਅਨੇਕਾ ਵਰਕਰ ਹਾਜ਼ਰ ਹੋਏ।