ਗੜ੍ਹਸ਼ੰਕਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਬਲਾਕ ਨੋਡਲ ਅਫਸਰ ਸ੍ਰੀ ਕਿਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਸ਼੍ਰੀ ਮਨਜੀਤ ਸਿੰਘ ਸਕੂਲ ਇੰਚਾਰਜ ਦੇ ਸਹਿਯੋਗ ਦੇ ਨਾਲ ਬਲਾਕ ਗੜਸੰਕਰ- ਦੋ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਦਾ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਟਰੇਨਿੰਗ ਦੇ ਦੌਰਾਨ ਬਲਾਕ ਰੀਸੋਰਸ ਕੋਰਡੀਨੇਟਰ ਸ਼੍ਰੀ ਰਾਮ ਸਰੂਪ ਅਤੇ ਬਲਾਕ ਰੀਸੋਰਸ ਕੋਰਡੀਨੇਟਰ ਸ਼੍ਰੀ ਅਨੂਪਮ ਕੁਮਾਰ ਸ਼ਰਮਾ , ਬਲਾਕ ਰੀਸੋਰਸ ਪਰਸਨ ਸ਼੍ਰੀ ਸ਼ਕਤੀ ਪ੍ਰਸਾਦ ਜੀ ਅਤੇ ਬਲਾਕ ਰਿਸੋਰਸ ਪਰਸਨ ਸ.ਸਰਬਜੀਤ ਸਿੰਘ ਨੇ ਵਿਦਿਆਰਥੀਆਂ ਵਿੱਚ ਯੋਗਤਾ ਵਧਾਉਣ ਦੀ ਯੋਜਨਾ ਦੇ ਅਧੀਨ ਸਿਖਲਾਈ ਦਿੱਤੀ ਗਈ ।
ਇਸ ਟ੍ਰੇਨਿੰਗ ਦੌਰਾਨ ਸ਼੍ਰੀਮਤੀ ਅਮਰਦੀਪ ਕੌਰ, ਕੁਲਵਿੰਦਰ ਕੌਰ, ਅਨੀਤਾ ਖੁਟਣ, ਜਸਵੀਰ ਕੌਰ, ਨੀਤੂ ਰਣਦੇਵ, ਕਲਿਆਣ ਸਿੰਘ, ਸ਼ਸ਼ੀ ਕਟਾਰੀਆ, ਪਰਮਿੰਦਰ ਸਿੰਘ, ਮਨਦੀਪ ਕੁਮਾਰ, ਕਿਰਨ ਬਾਲਾ ਨੇ ਭਾਗ ਲਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਸਮਾਜਿਕ ਸਿੱਖਿਆ ਵਿਸੇ ਦਾ ਸੈਮੀਨਾਰ ਆਯੋਜਿਤ
