ਪਟਿਆਲਾ- ਟੀਮ ਹਿਊਮਨ ਸਰਵਿਸ ਸੁਸਾਇਟੀ ਦੇ ਮੁੱਖ ਦਫਤਰ ਨਸ਼ੇ ਖਿਲਾਫ ਵਿਸ਼ੇਸ਼ ਸਪੈਸ਼ਲ ਸੈਲ ਦੇ ਇੰਚਾਰਜ ਪਵਨ ਕੁਮਾਰ ਸ਼ਰਮਾ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ ਗਈ ਤੇ ਅਗਰ ਕੋਈ ਨਸ਼ਾ ਕਰਨ ਦਾ ਮਰੀਜ ਹੈ ਉਸ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ।
ਅਗਰ ਕੋਈ ਵੀ ਨਸ਼ਾ ਵੇਚਦਾ ਹੈ। ਉਸ ਦੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਚੋਂ ਨਸ਼ੇ ਰੂਪੀ ਅੱਤਵਾਦ ਦੇ ਖਤਮ ਲਈ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਸਮਗਲਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਲਈ ਅੱਗੇ ਆਉਣ ਤਾਂ ਹੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਾਂਗੇ। ਸਾਨੂੰ ਸਭ ਨੂੰ ਨਸ਼ੇ ਵਿਰੁੱਧ ਮੁਹਿੰਮ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਇੰਚਾਰਜ ਸਪੈਸ਼ਲ ਸੈਲ ਪਵਨ ਸ਼ਰਮਾ, ਚੇਅਰਪ੍ਰਸਨ ਵਰਸ਼ਾ ਗੋਇਲ, ਪ੍ਰਿੰਸੀਪਲ ਅਨੀਤਾ ਗੋਲਡੀ ਵਾਲਿਆ ਬੋਕਸਰ ਸੂਰਜ ਸ਼ਰਮਾ ਕ੍ਰਿਸ਼ਨਾ ਪ੍ਰਧਾਨ ਰਾਜੇਸ਼ਵਰ ਰਾਮਪਾਲ ਨੰਦਾ ਦਵਿੰਦਰ ਸਿੰਘ ਚੱਡਾ ਤੋ ਹਰ ਪੰਤਵਤੇ ਸੱਜਣ ਮੌਜੂਦ ਰਹੇ।
ਨਸ਼ੇ ਖਿਲਾਫ ਸਪੈਸ਼ਲ ਸੈੱਲ ਇੰਚਾਰਜ ਪਵਨ ਸ਼ਰਮਾ ਤੇ ਪੰਜਾਬ ਪ੍ਰਧਾਨ ਹਿਊਮਨ ਸਰਵਿਸ ਸੁਸਾਇਟੀ ਜਤਿੰਦਰ ਸ਼ਰਮਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।
