ਪਟਿਆਲਾ 25 ਅਕਤੂਬਰ: ਅੱਜ ਇੱਥੇ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਪਟਿਆਲਾ ਦੇ ਮੁਲਾਜਮ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਉਪਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਬਾਹਮਣ ਮਾਜਰਾ ਥਾਣਾ ਘੱਗਾ ਦੇ ਵਸਨੀਕ ਕਮਲ ਕੁਮਾਰ ਉਸਦੇ ਪੁੱਤਰਾਂ ਅਤੇ ਹੋਰ 10—15 ਵਿਅਕਤੀਆਂ ਵੱਲੋਂ ਬੱਬੂ ਸ਼ਰਮਾ ਦੇ ਘਰ ਦੇ ਅੰਦਰ ਵੜਕੇ ਕਾਤਲਾਨਾ ਹਮਲਾ ਕਰਨ, ਛੇ ਮੈਂਬਰਾਂ ਦੇ ਸੱਟਾ ਮਾਰਨ ਅਤੇ ਸਮਾਨ ਦੀ ਤੋੜ ਭੰਨ ਅਤੇ ਸੋਨਾ ਨਕਦੀ ਚੁੱਕਕੇ ਲੈ ਜਾਣ ਵਰਗੀ ਬਹੁਤ ਹੀ ਗੰਭੀਰ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੇ ਵਿਰੋਧ ਵਿੱਚ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ 6 ਜਥੇਬੰਦੀਆਂ ਦੀ ਮੀਟਿੰਗ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ।
ਜਿਸ ਵਿੱਚ ਨਿਰਮਲ ਸਿੰਘ ਧਾਲੀਵਾਲ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਮੈਂਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਤਰਸੇਮ ਸਿੰਘ, ਨਸੀਬ ਚੰਦ, ਉਤਮ ਸਿੰਘ ਬਾਗੜੀ, ਗੁਰਧਿਆਨ ਸਿੰਘ ਅਤੇ ਜਾਨਪਾਲ ਸਿੰਘ ਸ਼ਾਮਲ ਸਨ। ਐਕਸ਼ਨ ਕਮੇਟੀ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੇਂਦਿਆ ਥਾਣਾ ਘੱਗਾ ਦੀ ਪੁਲਿਸ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਕਾਤਲਾਨਾ ਹਮਲੇ ਨੂੰ ਉਹ ਵੀ ਬੱਬੂ ਸ਼ਰਮਾ ਦੇ ਘਰ ਦੇ ਅੰਦਰ ਵੜਕੇ ਕੀਤੇ ਜਾਣ ਨੂੰ ਕਿਸੇ ਕਿਸਮ ਦੇ ਦਬਾਅ ਤਹਿਤ ਬਹੁਤ ਹੀ ਹਲਕੇ ਵਿੱਚ ਲੈਂਦਿਆ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ।
ਐਕਸ਼ਨ ਕਮੇਟੀ ਨੇ ਮੰਗ ਕੀਤੀ ਹੈ ਕਿ ਸੱਟਾਂ ਤੋਂ ਇਲਾਵਾ ਘਰਦੇ ਅੰਦਰ ਵੜਕੇ ਸੱਟਾਂ ਮਾਰਨ ਦੀ ਦਫਾ ਅਤੇ ਇਰਾਦਾ ਕਤਲ ਦੀ ਦਫਾ ਮੁਰਜਮਾਂ ਦੇ ਖਿਲਾਫ ਲਾਕੇ ਗ੍ਰਿਫਤਾਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੀ.ਆਰ.ਟੀ.ਸੀ. ਦੇ ਵਰਕਰਾਂ ਵੱਲੋਂ ਸਖਤ ਐਕਸ਼ਨ ਕੀਤਾ ਜਾਵੇਗਾ।
ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ 6 ਜਥੇਬੰਦੀਆਂ ਦੀ ਮੀਟਿੰਗ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ
