ਚੰਡੀਗੜ੍ਹ, 8 ਫਰਵਰੀ:- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸ਼ਹੀਦ ਇੰਸਪੈਕਟਰ ਦੇ ਪਰਿਵਾਰ ਦੇ ਇੱਕ ਮੈਂਬਰ ਨੁੰ ਨੌਕਰੀ, ਜਖਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ ਅਤੇ ਜਖਮੀਆਂ ਦਾ ਚੰਗੇੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇਗਾ ਅਤੇ ਇਸ ਦਾ ਖਰਚ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਫਰੀਦਾਬਾਦ ਦੇ ਸੂਰਜਕੁੰਡ ਕੌਮਾਂਤਰੀ ਹਸਤਸ਼ਿਲਪ ਮੇਲੇ ਵਿੱਚ ਝੂਲਾ ਟੁੱਟਣ ਨਾਲ ਹੋਏ ਦੁਖਦ ਹਾਦਸੇ 'ਤੇ ਸੋਗ ਵਿਅਕਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਰਜਕੁੰਡ ਮੇਲੇ ਵਿੱਚ ਹੋਈ ਦੁਰਘਟਨਾ ਬਹੁਤ ਪੀੜਾਦਾਇਕ ਹੈ। ਹਾਦਸੇ ਵਿੱਚ ਸ਼ਹੀਦ ਹੋਏ ਪੁਲਿਸ ਕਰਮਚਾਰੀ ਇੰਸਪੈਕਟਰ ਜਗਦੀਸ਼ ਪ੍ਰਸਾਦ ਦੇ ਪ੍ਰਤੀ ਆਪਣਾ ਸੰਵੇਦਨਾਵਾਂ ਵਿਅਕਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਸ਼ਹੀਦ ਦੇ ਪਰਿਵਾਰ ਦੇ ਨਾਲ ਮਜਬੂਤੀ ਨਾਲ ਖੜੀ ਹੈ। ਸ਼ਹੀਦ ਇੰਸਪੈਕਟਰ ਜਗਦੀਸ਼ ਪ੍ਰਸਾਦ ਦੀ ਤੈਨਾਤੀ ਪਲਵਲ ਦੇ ਥਾਨਾ ਚਾਂਦਹਟ ਵਿੱਚ ਸੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸ਼ਹੀਦ ਪੁਲਿਸਕਰਮਚਾਰੀ ਦੇ ਪਰਿਵਾਰ ਨੂੰ ਹਰਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸੁਪਰੀਮ ਹਸਪਤਾਲ ਵਿੱਚ ਭਰਤੀ 8 ਜਖਮੀਆਂ ਵਿੱਚੋਂ 4 ਮਰੀਜਾਂ ਨੂੰ ਉਪਚਾਰ ਦੇ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ, ਜਦੋਂ ਕਿ ਬਾਕੀ 4 ਦਾ ਇਲਾਜ ਜਾਰੀ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਇਸ ਤੋਂ ਇਲਾਵਾ ਬੀਕੇ ਸਿਵਲ ਹਸਪਤਾਲ ਵਿੱਚ ਭਰਤੀ 4 ਜਖਮੀਆਂ ਨੂੰ ਵੀ ਇਲਾਜ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੜ ਅਜਿਹੀ ਘਟਨਾ ਨਾ ਹੋਵੇ।
