ਹੁਸ਼ਿਆਰਪੁਰ  24 ਜੂਨ - ਜਿੱਥੇ  ਕਿ ਸੂਬਾ ਤੇ ਕੇਂਦਰ ਸਰਕਾਰਾਂ ਵੋਟਾਂ ਵੇਲੇ ਤੇ ਵੋਟਾ ਤੋ ਬਾਅਦ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵੱਡੇ ਵੱਡੇ ਵਾਅਦੇ ਕਰਦੇ ਇਸ਼ਤਿਹਾਰ ਤੇ ਚੈਨਲਾਂ ਤੇ ਦੇਖੇ ਜਾਂਦੇ ਹਨ।ਉਥੇ ਕਿਤੇ ਨਾ ਕਿਤੇ ਕੇਦਰ ਸਰਕਾਰ ਵਲੋਂ ਪੰਜਾਬ ਵਿੱਚ ਪ੍ਰਾਈਵੇਟ ਕੰਪਨੀ ਡੀ ਕਾਰਟ ਕੰਪਨੀ ਵਿ੍ਦਾਵਨ ਵਲੋਂ ਪਿਛਲੇ ਛੇ ਮਹੀਨਿਆਂ ਤੋਂ ਕੰਮ ਕਰਨ ਵਾਲੇ ਹੈਲਪਰਾ ਤੇ ਡਰਾਇਵਰਾ ਨੂੰ ਇੱਕ ਤੁਗਲਕੀ ਫਰਮਾਨ ਜਾਰੀ ਕਰ ਬਰਬਲੀ ਮਹੀਨੇ ਵਿੱਚ 10 ਤੋ 15ਦਿਨ ਕੰਮ ਕਰਨ ਲਈ ਆਖ ਦਿੱਤਾ ਜਾਂਦਾ ਹੈ ਤੇ ਦਿੱਤਾ ਰੋਜ਼ਗਾਰ ਖੋਇਆ ਜਾ ਰਿਹਾ ਹੈ । 
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੂਬੇ ਦੀ ਕੇਦਰ ਸਰਕਾਰ ਵਲੋਂ ਪੰਜਾਬ ਵਿੱਚ ਪ੍ਰਾਈਵੇਟ ਕੰਪਨੀ ਡੀ ਕਾਰਟ ਕੰਪਨੀ ਵਿ੍ਦਾਵਨ ਵਲੋਂ ਘਰ ਘਰ ਰਾਸ਼ਣ ( ਘਰ ਘਰ ਆਟਾ, ਕਣਕ ) ਵੰਡਣ ਦੇ ਕੰਮ ਤੇ ਰੱਖੇ ਨੌਜਵਾਨ ਹੈਲਪਰਾ ਤੇ ਡਰਾਇਵਰਾ ਨੂੰ ਦਿੱਤਾ ਰੋਜ਼ਗਾਰ ਖੋ ਕੇ ਬੇਰੁਜ਼ਗਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ । ਜਿਸ ਸਬੰਧੀ ਡੀ ਕਾਰਟ ਕੰਪਨੀ ਵਿ੍ਦਾਵਨ ਵਲੋਂ ਹੈਲਪਰਾ ਅਤੇ ਡਰਾਇਵਰਾ ਦੀਆ ਮਿਲਣ ਵਾਲੀ ਤਨਖਾਹ ਵਿਚ ਅਨਿਯਮਿਤਤਾਵਾਂ ਤੇ ਗੈਰ ਵਾਅਦਾ ਅਤੇ ਗੈਰ ਭਰੋਸੇਯੋਗ ਕੰਮ ਕਾਜੀ ਸਥਿਤੀਆਂ ਅਤੇ ਗਏ ਤਰੀਕੇ ਸਬੰਧੀ ਡੀ ਕਾਰਟ ਕੰਪਨੀ ਬਿ੍ਦਾਵਨ ਕੰਪਨੀ ਵਿੱਚ ਕੰਮ ਕਰਦੇ ਹੈਲਪਰਾ ਤੇ ਡਰਾਇਵਰਾ ਦਾ ਇੱਕ ਵਫਦ ਆਪਣੀ ਮੰਗਾਂ ਸਬੰਧੀ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਮਿਲਿਆ ਤੇ ਮੰਗਾ ਸਬੰਧੀ ਮੰਗ ਪੱਤਰ ਦਿੱਤਾ। 
ਤੇ ਆਏ ਹੋਏ ਵਫ਼ਦ ਮੰਗ ਕੀਤੀ ਗਈ ਕਿ ਸਾਨੂੰ ਕੰਮ ਤੇ ਪੱਕੇ ਤੌਰ ਤੇ ਰੱਖਿਆ ਜਾਵੇ ਤੇ ਸੈਲਰੀ ਮਹੀਨੇ ਦੀ ਮਹੀਨੇ ਪੂਰੀ ਦਿੱਤੀ ਜਾਵੇਗੀ ਤੇ ਸਾਰੇ ਵਰਕਰਾਂ ਦੀ ਇੰਨਸ਼ੋਰੈਂਸ ਤੇ ਬੀਮਾ ਕੰਪਨੀ ਵਲੋਂ ਕੀਤਾ ਜਾਵੇ ਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ ਤੇ ਫੰqਡ ਟੀ.ਏ.,ਡੀ.ਏ ਆਦਿ ਦੀ ਸਹੂਲਤ ਵੀ ਦਿੱਤੀ ਜਾਵੇ ਆਦਿ ਮੰਗਾਂ ਨੂੰ ਲੈ ਕੇ ਵਫਦ ਨੇ ਮੰਗ ਪੱਤਰ ਦਿੱਤਾ ਤੇ ਸਥਾਨਕ ਵਿਧਾਇਕ ਤੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਆਏ ਹੋਏ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਰੋਜ਼ਾਨਾ ਕੰਪਨੀ ਨੂੰ ਖੋਹਣ ਨਹੀ ਦਿੱਤਾ ਜਾਵੇਗਾ ਤੇ ਉਨ੍ਹਾਂ ਕਿਹਾ ਕਿ ਅੱਜ ਹੀ ਇਹ ਮਾਮਲਾ ਜ਼ਿਲ੍ਹਾ ਮੈਜਿਸਟਰੇਟ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਲਿਆਵਾਗਾ |ਇਸ ਮੌਕੇ ਕੁਲਵੀਰ ਸਿੰਘ, ਵਿਜੈ ਕੁਮਾਰ ਚਰਨਜੀਤ, ਮਨਜਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਪਾਲ,ਬਲਵੀਰ ਸਿੰਘ ਪਰਵਿੰਦਰ ਕੁਮਾਰ, ਪ੍ਰਿੰਸ, ਜਸਵੀਰ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਮਨਦੀਪ ਸਿੰਘ, ਤਿਲਕ, ਸੁਖਵਿੰਦਰਜੀਤ ਸਿੰਘ ਅਤੇ ਹੋਰ ਵਰਕਰ ਹਾਜ਼ਿਰ ਸਨ