ਪਟਿਆਲਾ:- ਪਟਿਆਲਾ ਦੇ ਨੋਜਵਾਨਾਂ ਨੂੰ ਸਿਵਲ ਡਿਫੈਂਸ, ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਟ੍ਰੇਨਿੰਗ 5 ਫਰਵਰੀ ਤੋਂ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ 18 ਸਾਲਾਂ ਤੋਂ ਉੱਪਰ ਦੇ ਨੋਜਵਾਨਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਸਮੇਂ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਮਦਦਗਾਰ ਸਿਵਲ ਡਿਫੈਂਸ ਵੰਲਟੀਅਰ ਤਿਆਰ ਕਰਨ ਲਈ "Scheme for Training & Capacity Building of Civil Defence" ਤਹਿਤ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਪਟਿਆਲਾ ਵੱਲੋਂ ਮਿਤੀ 05.02.2026 ਤੋਂ 12.02.26 ਤੱਕ ( ਵਿਚਕਾਰ ਇੱਕ ਛੁੱਟੀ) 7 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। 
ਹਰੇਕ ਨੋਜਵਾਨ ਅਤੇ ਨਾਗਰਿਕਾਂ ਲਈ ਸਿਵਲ ਡਿਫੈਂਸ ਵਲੰਟੀਅਰ ਵਜੋਂ ਤਿਆਰ ਹੋਣਾ ਲਾਜ਼ਮੀ ਹੈ। ਟ੍ਰੇਨਿੰਗ ਪਾ੍ਪਤ ਕਰਨ ਵਾਲੇ ਹਰੇਕ ਵਲੰਟੀਅਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟਰੈਕ ਸੂਟ, ਟੀ-ਸ਼ਰਟ, ਸੀ.ਡੀ. ਜੈਕੇਟ, ਸੀ.ਡੀ. ਕੈਪ, ਸ਼ਨਾਖ਼ਤੀ ਕਾਰਡ ਅਤੇ ਸਰਟੀਫਿਕੇਟ ਮੁਹੱਈਆ ਕਰਵਾਏ ਜਾਣਗੇ। ਟ੍ਰੇਨਿੰਗ 05.02.2026 ਨੂੰ ਸਵੇਰੇ 10.00 ਵਜੇ ਸ਼ੁਰੂ ਹੋਵੇਗੀ।
ਇਹ ਟ੍ਰੇਨਿੰਗ ਹਾਸਿਲ ਕਰਕੇ, ਪੀੜਤਾਂ ਦੇ ਮਦਦਗਾਰ ਦੋਸਤ ਬਣਕੇ ਇੱਕ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਸਮਾਜ ਦੀ ਸਿਰਜਣਾ ਕਰਨ ਅਤੇ ਜ਼ਖਮੀਆਂ ਦੀਆ ਜਾਨਾਂ ਬਚਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਅਗੇ ਆਉਣ ਚਾਹੀਦਾ ਹੈ।