ਪਟਿਆਲਾ, 30 ਅਪ੍ਰੈਲ - ਥਾਣਾ ਪਸਿਆਣਾ ਦੀ ਪੁਲਿਸ ਨੇ ਸੰਗਰੂਰ ਰੋਡ 'ਤੇ ਪੈਂਦੇ ਪਿੰਡ ਜਾਹਲਾਂ 'ਚ ਕਾਰ ਅੰਦਰ ਬੈਠ ਕੇ ਨਸ਼ਾ ਕਰ ਰਹੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਚੈਕਿੰਗ ਦੌਰਾਨ ਗੱਡੀ ਵਿੱਚੋਂ 10 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ। ਬਰਾਮਦਗੀ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
 ਇਨ੍ਹਾਂ ਮੁਲਜ਼ਮਾਂ ਦੀ ਕਾਰ (ਪੀਬੀ 10 ਈਬੀ 8538) ਵੀ ਜ਼ਬਤ ਕਰ ਲਈ ਗਈ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਗੋਬਿੰਦ ਸਿੰਘ, ਵਿਸ਼ਾਲ ਪਿੰਡ ਜਾਹਲਾਂ, ਪਿੰਡ ਨਿਹਾਲਗੜ੍ਹ ਸੰਗਰੂਰ, ਸਾਹਿਲਪ੍ਰੀਤ ਸਿੰਘ ਵਾਸੀ ਪਿੰਡ ਗੰਡੂਆ ਸੰਗਰੂਰ, ਅਮਨਦੀਪ ਸਿੰਘ ਅਬਰੋਲ ਮਾਡਲ ਟਾਊਨ ਅਮਰਗੜ੍ਹ ਅਤੇ ਸੁਖਵਿੰਦਰ ਸਿੰਘ ਜਾਹਲਾਂ ਸ਼ਾਮਲ ਹਨ। ਵਿਸ਼ਾਲ ਦੇ ਪੁਰਾਣੇ ਰਿਕਾਰਡ ਦੀ ਜਾਂਚ ਕਰਨ 'ਤੇ ਉਸ ਖਿਲਾਫ ਨਸ਼ਾ ਤਸਕਰੀ ਅਤੇ ਲੁੱਟ-ਖੋਹ ਦੇ 10 ਤੋਂ ਵੱਧ ਮਾਮਲਿਆਂ ਦੀ ਜਾਣਕਾਰੀ ਮਿਲੀ।
ਪਸਿਆਣਾ ਥਾਣੇ ਦੇ ਐਸਐਚਓ ਆਲਮਬੀਰ ਸਿੱਧੂ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਹ ਖੁਲਾਸਾ ਹੋਵੇਗਾ ਕਿ ਇਨ੍ਹਾਂ ਵਿਅਕਤੀਆਂ ਨੇ ਚਿੱਟਾ ਕਿਸ ਵਿਅਕਤੀ ਤੋਂ ਖਰੀਦਿਆ ਸੀ। ਸ਼ੱਕ ਹੈ ਕਿ ਇਹ ਲੋਕ ਖੁਦ ਨਸ਼ੇ ਦਾ ਸੇਵਨ ਕਰਨ ਤੋਂ ਇਲਾਵਾ ਲੋਕਾਂ ਨੂੰ ਵੀ ਨਸ਼ੇ ਵੇਚਦੇ ਹਨ।