ਨਵਾਂਸ਼ਹਿਰ - ਨਵਾਂਸ਼ਹਿਰ ਦੇ ਸ਼ੂਗਰ ਮਿੱਲ੍ਹ ਲਾਗੇ ਨਵੇਂ ਦਫ਼ਤਰ ’ਚ ਇਮੀਗ੍ਰੇਸ਼ਨ ਸੇਵਾਵਾਂ ਦੇ ਮਾਹਿਰ ਕਨਵਰ ਅਰੋੜਾ ਕੰਸਲਟੈਂਸ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਸਾਡੇ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਸੈਂਟਰਾਂ ’ਚ ਆਈਲੈੱਟਸ ਅਤੇ ਪੀ. ਟੀ. ਈ ਦੇ ਵਿਦਿਆਰਥੀਆਂ ਵਾਸਤੇ 30 ਫੀਸਦੀ ਰਿਆਇਤ ਦਿੱਤੀ ਗਈ ਹੈ। ਇਹ ਸਕੀਮ ‘ਪਹਿਲਾਂ ਆਓ, ਪਹਿਲਾਂ ਪਾਓ’ ਤਹਿਤ 20 ਅਪ੍ਰੈਲ ਤੱਕ ਚੱਲੇਗੀ। 
ਉਨ੍ਹਾਂ ਕਿਹਾ ਕਿ ਸੈਂਟਰਾਂ ’ਚ ਆਈਲੈੱਟਸ ਅਤੇ ਪੀ. ਟੀ. ਦੇ ਤਜਰਬੇਕਾਰ ਟਰੇਨਰ ਹਨ। ਉਨ੍ਹਾਂ ਦੱਸਿਆ ਕਿ ਬਿਨਾ ਆਈਲੈਟਸ ਕੈਨੇਡਾ ਵਰਕ ਵੀਜ਼ੇ ’ਤੇ ਜਾਣ ਦਾ ਸੁਨਹਿਰੀ ਮੌਕਾ ਹੈ। ਕੈਨੇਡਾ ਵਰਕ ਵੀਜ਼ੇ ’ਤੇ ਜਾਣ ਲਈ ਚਾਹੇ ਆਈਲੈਟਸ ਕੀਤੀ ਹੋਵੇ, ਚਾਹੇ ਨਾ ਕੀਤੀ ਹੋਵੇ ਜਾਂ ਆਈਲੈਟਸ ’ਚੋਂ ਘੱਟ ਬੈਂਡ ਹੋਣ, ਉਹ ਕੈਨੇਡਾ ਵਰਕ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ’ਚ ਬਿਨਾ ਆਈਲੈਟਸ ਤੋਂ ਵੱਖ-ਵੱਖ ਸ਼ੇ੍ਰਣੀਆਂ ਦੇ ਚਾਹਵਾਨਾਂ ਨੇ ਵਰਕ ਵੀਜ਼ੇ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ 5.5 ਜਾਂ 6 ਬੈਂਡ ਹਨ ਅਤੇ ਉਨ੍ਹਾਂ ਪਾਸ 2 ਸਾਲ ਦਾ ਕਿਸੇ ਵੀ ਫ਼ੀਲਡ ਦਾ ਤਜਰਬਾ ਹੈ। ਭਾਵੇਂ ਆਫ਼ਿਸ ਮੈਨੇਜਮੈਂਟ, ਸੁਪਰਵਾਈਜ਼ਰ, ਮਾਰਕੀਟਿੰਗ ਮੈਨੇਜਰ ਦਾ ਤਜਰਬਾ ਹੋਵੇ ਉਨ੍ਹਾਂ ਨੂੰ 9 ਮਹੀਨੇ ’ਚ ਪੀ. ਆਰ. ਵੀ ਮਿਲ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਵੀ ਚਾਹਵਾਨ ਕੈਨੇਡਾ ਦੇ ਵਿਜ਼ਟਰ ਵੀਜ਼ੇ ਨੂੰ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ’ਚ ਬਦਲਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਇਸ ਸਮੇਂ ਬਹੁਤ ਵਧੀਆ ਮੌਕਾ ਹੈ। ਇਸ ਸਬੰਧ ’ਚ ਉਹ ਸਿੱਧਾ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਹੁਣ ਯੂ. ਕੇ ਸਟੱਡੀ ਵੀਜ਼ੇ ਲਈ ਬਾਰ੍ਹਵੀਂ ਪਾਸ ਵਿਦਿਆਰਥੀ ਅੱਠ ਸਾਲ ਦੇ ਗੈਪ ਅਤੇ 40 ਫ਼ੀਸਦੀ ਅੰਕਾਂ ਵਾਲੇ ਬਿਨਾ ਆਈਲੈਟਸ ਤੋਂ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀਆਂ ਫਾਈਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕੈਨੇਡਾ ਨੇ ਸਟੱਡੀ ਵੀਜ਼ੇ ਲਈ ਅਟੈਸਟੈਸ਼ਨ ਲੈਟਰ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਜਿਹੜੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਾਂ  ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਨ੍ਹਾਂ ਦੇ ਓਵਰਆਲ 6 ਬੈਂਡ ਹਨ ਜਾਂ ਘੱਟੋ ਘੱਟ 5.5 ਬੈਂਡ ਹਨ ਉਹ ਮਾਂਟ੍ਰੀਅਲ ਸੂਬਾ ਵਾਸਤੇ ਅਪਲਾਈ ਕਰ ਸਕਦੇ ਹਨ। ਜਿੱਥੇ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਵੀ ਮਿਲੇਗਾ। 
ਉਨ੍ਹਾਂ ਦੱਸਿਆ ਕਿ ਮਾਂਟ੍ਰੀਅਲ ਸੂਬੇ ’ਚ ਵਿਦਿਆਰਥੀਆਂ ਨੂੰ  ਪਬਲਿਕ ਕਾਲਜ ’ਚ ਦਾਖਲਾ ਲੈ ਕੇ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡਾ ਸਾਰੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਟਾਈਅੱਪ ਹੈ। ਉਨ੍ਹਾਂ ਦੱਸਿਆ ਹੁਣ ਸਪਾੳੂਜ਼ ਵੀਜ਼ੇ ’ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਗਰੈਜੂਏਸ਼ਨ ਕੀਤੀ ਹੈ ਅਤੇ ਉਨ੍ਹਾਂ ਦੇ ਓਵਰਆਲ 6.5 ਬੈਂਡ ਹਨ ਉਹ ਆਪਣੇ ਸਪਾੳੂਜ਼ ਨਾਲ ਇਕੱਠੇ ਕੈਨੇਡਾ ਜਾ ਸਕਦੇ ਹਨ। ਕਨਵਰ ਅਰੋੜਾ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਹਰ ਸੋਮਵਾਰ, ਬੁੱਧਵਾਰ, ਅਤੇ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਸ਼ੂਗਰ ਮਿੱਲ੍ਹ ਲਾਗੇ ਦਫ਼ਤਰ ਵਿਚ ਅਤੇ ਮੰਗਲਵਾਰ, ਸ਼ਨੀਵਾਰ ਤੇ ਵੀਰਵਾਰ ਨੂੰ ਵੀ ਗੜ੍ਹਸ਼ੰਕਰ ਦੇ ਬੰਗਾ ਚੌਂਕ ਦਫ਼ਤਰ ਵਿਚ ਖ਼ੁਦ ਮਿਲਣਗੇ। ਉਨ੍ਹਾਂ ਦੇ 15 ਸਾਲ ਦੇ ਤਜਰਬੇ ਦਾ ਵਿਦਿਆਰਥੀ ਲਾਹਾ ਲੈ ਸਕਦੇ ਹਨ ਅਤੇ ਵਿਦਿਆਰਥੀ ਇੱਛਾ ਮੁਤਾਬਿਕ ਸ਼ਹਿਰ ਦੀ ਚੋਣ ਕਰ ਸਕਦੇ ਹਨ।
 ਜਿਨ੍ਹਾਂ ਪਾਸ ਪਲੰਬਰ, ਇਲੈਕਟ੍ਰੀਸ਼ਨ, ਕਾਰਪੇਂਟਰ, ਕੁੱਕ ਦਾ ਤਜਰਬਾ ਹੈ ਉਹ ਵੀ ਵਰਕ ਵੀਜ਼ੇ ’ਤੇ ਕੈਨੇਡਾ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਮਾਸਟਰ ਡਿਗਰੀ ਦੀ ਪੜ੍ਹਾਈ ’ਤੇ ਜਾਣਗੇ। ਉਨ੍ਹਾਂ ਦੀ ਪੜ੍ਹਾਈ ਚਾਹੇ ਇੱਕ ਸਾਲ ਦੀ ਹੋਵੇ ਜਾਂ ਦੋ ਸਾਲ ਦੀ ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਪੋਸਟ ਸਟੱਡੀ ਵਰਕ ਤਿੰਨ ਸਾਲ ਦਾ ਮਿਲੇਗਾ। ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟੇ੍ਰਲੀਆ, ਨਿੳੂਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ  ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਸਪਾੳੂਸ ਕੈਨੇਡਾ ਰਹਿੰਦਾ ਹੈ, ਉਸ ਨੂੰ ਵਰਕ ਵੀਜ਼ਾ ’ਤੇ ਬੁਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਾਸਤੇ ਸਾਡੇ ਪਾਸ ਲੋਨ ਦੀ ਸੁਵਿਧਾ ਵੀ ਉਪਲਬਧ ਹੈ।