ਜੈਤੋ, 30  ਨਵੰਬਰ : ਇਲਾਕੇ ਦੀ ਪ੍ਰਸਿੱਧ ਮਾਨਵਤਾ ਨੂੰ ਸਮਰਪਿਤ ਸੰਸਥਾ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ( ਰਜਿ )ਜੈਤੋ ਦੇ ਐਮਰਜੈਂਸੀ ਫੋਨ ਨੰਬਰ 'ਤੇ ਕਿਸੇ ਰਾਹਗੀਰ ਨੇ  ਸੂਚਨਾ ਦਿੱਤੀ ਕਿ ਦੋ  ਮੋਟਰਸਾਇਕਲ ਸਵਾਰਾਂ ਦੀ ਸਿੱਧੀ ਟੱਕਰ ਹੋ ਗਈ ਹੈ। ਇਸ ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ  ਜੈਤੋ  ਦੀ ਟੀਮ ਐਬੂਲੈਂਸ ਲੈਕੇ  ਤੇ ਨਾਲ ਹੀ 108ਐਬੂਲੈਸ ਵੀ ਮੌਕੇ ਤੇ ਪਹੁੰਚੇ।  
ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਨੇ 108ਦੀ ਮੱਦਦ ਨਾਲ ਜ਼ਖ਼ਮੀ ਵਿਅਕਤੀ ਨੂੰ ਚੁੱਕ ਕੇ ਸੇਠ ਰਾਮਨਾਥ ਸਿਵਲ ਹਸਪਤਾਲ ਜੈਤੋ ਵਿਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰ ਨਾ ਹੋਣ ਕਾਰਨ ਸਟਾਫ਼ ਨਰਸ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ  ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। 
ਇਨ੍ਹਾਂ ਗੰਭੀਰ ਜਖ਼ਮੀ ਦੀ ਪਛਾਣ ਲਖਵਿੰਦਰ ਸਿੰਘ (20) ਪੁੱਤਰ ਗੁਰਦੀਪ ਸਿੰਘ ਵਾਸੀ ਭਗਤੂਆਣਾ ਜਿਸ ਦੇ ਸਿਰ ਸੱਟ  ਤੇ ਲੱਤ ਵੀ ਟੁੱਟ ਗਈ ਹਾਲਤ ਗੰਭੀਰ ਹੈ। ਮਿ੍ਤਕ ਵਿਅਕਤੀ ਦੀ ਪਛਾਣ ਮੰਦਰ ਸਿੰਘ (50) ਪੁੱਤਰ ਸੁਰਜਨ ਸਿੰਘ ਵਾਸੀ ਕੋਠੇ ਮਾਹਲਾ ਸਿੰਘ ਵਾਲੇ ਵਜੋਂ ਹੋਈ। 
ਇਥੇ ਇਹ ਜ਼ਿਕਰਯੋਗ ਹੈ ਕਿ 24 ਘੰਟੇ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਚੜੵਦੀ  ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ (ਰਜਿ) ਜੈਤੋ ਕੰਮ ਕਰ ਰਹੀ ਹੈ। ਸੁਸਾਇਟੀ ਦੀ ਐਬੂਲੈਂਸ ਸੇਵਾ ਹੈਲਪ ਮੋਬਾਇਲ ਨੰਬਰ 95014-70765, 98521-00702 ਦੁਰਘਟਨਾਂ ਸਮੇਂ ਰਿੰਗ ਕਰੋ ਅਸੀਂ ਤੁਹਾਡੀ ਸਹਾਇਤਾ ਲਈ ਹਾਜ਼ਿਰ ਹਾਂ।