ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਿੰਨ ਦਿਨਾਂ ਵਿਸ਼ੇਸ਼ ਮੁਹਿੰਮ ਦੌਰਾਨ ਲਗਾਏ ਗਏ ਮੈਡੀਕਲ ਕੈਂਪ

ਪਟਿਆਲਾ 17 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਦਿਨਾਂ ਲਈ 14 ਤੋਂ 16 ਸਤੰਬਰ ਤੱਕ 145 ਪਿੰਡਾਂ ਲਈ ਵਿਸ਼ੇਸ਼ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆ ਗਈਆ।

ਇਹਨਾਂ ਮੈਡੀਕਲ ਕੈਂਪਾਂ ਵਿੱਚ ਮੈਡੀਕਲ ਅਫਸਰ, ਫਾਰਮਾਸਿਸਟ, ਸਟਾਫ ਨਰਸ, ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾ ਨੇ ਭਾਗ ਲਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 142 ਕੈਂਪ ਲਗਾ ਕੇ 9031 ਮਰੀਜਾਂ ਦਾ ਇਲਾਜ ਕੀਤਾ ਗਿਆ ਜਿਸ ਵਿੱਚ 968 ਬੁਖਾਰ ਦੇ ਕੇਸ ਅਤੇ 1414 ਸਕਿਨ ਇਨਫੇਕਸ਼ਨ ਦੇ ਕੇਸ ਸਨ। ਆਸ਼ਾ ਵਰਕਰਾਂ ਵੱਲੋਂ 22637 ਘਰਾਂ ਵਿੱਚ ਜਾ ਕੇ ਸਰਵੇ ਕੀਤਾ ਗਿਆ। 
ਸਰਵੇ ਦੌਰਾਨ ਹਰ ਘਰ ਨੂੰ ਇੱਕ ਮੈਡੀਕਲ ਕਿਟ ਦਿੱਤੀ ਗਈ ਜਿਸ ਵਿੱਚ ਇੱਕ ਸਟਰਿਪ ਪੇਰਾਸੀਟਾਮੋਲ, ਸਿਟਰਾਜਿਨ, ਡਿਟੋਲ ਸਾਬਨ, ਐਨਟੀਫੰਗਲ ਕਰੀਮ, ਜੀ.ਵੀ ਪੇਂਟ, ਬੇਂਡ-ਐਡ ਅਤੇ ਆਡੋਮਸ ਕਰੀਮ ਮੋਜੂਦ ਸਨ। ਇਸ ਮੌਕੇ ਆਸ਼ਾ ਵਰਕਰਾਂ ਵੱਲੋਂ 439 ਮਰੀਜਾਂ ਦੀ ਮਲੇਰੀਆ ਸਬੰਧੀ ਜਾਂਚ ਕੀਤੀ ਗਈ ਜਿਸ ਵਿੱਚ ਕੋਈ ਵੀ ਕੇਸ ਪਾਜਿਟਿਵ ਨਹੀਂ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮਾਂ ਵੱਲੋਂ 24791 ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਚੇਕਿੰਗ ਕੀਤੀ ਗਈ।
 ਇਸ ਦੌਰਾਨ 1186 ਘਰਾਂ ਵਿੱਚ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਸ ਸਮੇਂ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਜਿਲ੍ਹਾ ਐਪੀਡੀਮੋਲੋਜਿਸਟ ਡਾ.ਸੁਮੀਤ ਸਿੰਘ ਵੱਲੋਂ ਬਲਾਕ ਦੁਧਣ-ਸਾਧਾਂ ਅਤੇ ਘਨੌਰ ਇਲਾਕੇ ਦੇ ਪਿੰਡਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਦੱਸਿਆ ਕਿ 140 ਪਿਡਾਂ ਵਿੱਚ ਸਪਰੇ ਕਰਵਾਈ ਜਾ ਚੁਕੀ ਹੈ ਅਤੇ 128 ਪਿੰਡਾਂ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। 
ਉਹਨਾਂ ਕਿਹਾ ਕਿ ਡੇਂਗੂ ਦੇ ਲਾਰਵੇ ਦੀ ਚੇਕਿੰਗ ਅਤੇ ਫੋਗਿੰਗ ਦੀ ਗਤੀਵਿਧੀ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਪਿੰਡ ਦੀ ਆਸ਼ਾ ਵਰਕਰ, ਪੰਚਾਇਤ ਜਾਂ ਨਜਦੀਕ ਦੀ ਡਿਸਪੈਂਸਰੀ ਦੇ ਸਟਾਫ ਨੂੰ ਸੂਚਣਾ ਦਿੱਤੀ ਜਾਵੇ ਤਾਂ ਕਿ ਮੌਕੇ ਤੇ ਹੀ ਟੇਸਟ ਕਰਵਾਕੇ ਮਰੀਜ ਨੂੰ ਦਵਾਈ ਦਿੱਤੀ ਜਾ ਸਕੇ।