
ਸੋਢੀ ਵਕੀਲਾਂ ਦੇ ਯਤਨਾਂ ਨਾਲ ਸਾਈਬਰ ਠੱਗੀ ਦੀ ਦੋਸ਼ੀ ਪੂਜਾ ਤਨੇਜਾ ਦੀ ਮਾਨਯੋਗ ਅਦਾਲਤ ਵਲੋਂ ਜਮਾਨਤ ਮਨਜੂਰ
ਐਸ.ਏ.ਐਸ. ਨਗਰ- ਮਾਨਯੋਗ ਅਦਾਲਤ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਵਲੋਂ ਹਰਿੰਦਰਪਾਲ ਸਿੰਘ ਸੋਢੀ ਐਡਵੋਕੇਟ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੇ ਯਤਨਾ ਨਾਲ ਸਾਇਬਰ ਠੱਗੀ ਨਾਲ ਸਬੰਧਤ ਦੋਸ਼ੀਆਂ ਵਿਚੋਂ ਪੂਜਾ ਤਨੇਜਾ ਕਰਨਾਲ ਵਾਸੀ ਦੀ ਜਮਾਨਤ ਮਨਜੂਰ ਕਰ ਲਈ ਗਈ ਹੈ।
ਐਸ.ਏ.ਐਸ. ਨਗਰ- ਮਾਨਯੋਗ ਅਦਾਲਤ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਵਲੋਂ ਹਰਿੰਦਰਪਾਲ ਸਿੰਘ ਸੋਢੀ ਐਡਵੋਕੇਟ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੇ ਯਤਨਾ ਨਾਲ ਸਾਇਬਰ ਠੱਗੀ ਨਾਲ ਸਬੰਧਤ ਦੋਸ਼ੀਆਂ ਵਿਚੋਂ ਪੂਜਾ ਤਨੇਜਾ ਕਰਨਾਲ ਵਾਸੀ ਦੀ ਜਮਾਨਤ ਮਨਜੂਰ ਕਰ ਲਈ ਗਈ ਹੈ।
ਸੋਢੀ ਬ੍ਰਦਰਜ ਐਡਵੋਕੇਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਦਿਤਿਆ ਨੰਦਨ ਵਾਸੀ ਬਿਹਾਰ ਹਾਲ ਵਾਸੀ ਮਕਾਨ ਨੰਬਰ 2667, ਸੰਨੀ ਇਨਕਲੇਵ ਖਰੜ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਨੰਬਰ 29 ਮਿਤੀ 06—06—2025 ਅ/ਧ 308(2), 127(2), 3(5), 351(2) ਭਾਰਤੀ ਨਿਆਂ ਸੰਘਤਾ ਵਾਧਾ ਜੁਰਮ 309 ਬੀ ਐਨ.ਐਸ. ਧਰਾਵਾਂ ਤਹਿਤ ਥਾਣਾ ਸਾਇਬਰ ਕਰਾਇਮ ਐਸ.ਏ.ਐਸ. ਨਗਰ ਵਿਖੇ ਕੁੱਝ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।
ਜਿਸ ਸਬੰਧੀ ਠੱਗੀ ਦੇ ਸ਼ਿਕਾਰ ਹੋਏ ਆਦਿਤਿਆ ਨੰਦਨ ਅਨੁਸਾਰ ਪਾਇਲ ਉਰਫ ਲਾਡੋ ਨਿਧੀ ਨਾਮ ਦੱਸ ਕੇ ਮੇਰੇ ਨਾਲ ਮੋਬਾਇਲ ਤੇ ਅਕਸਰ ਗੱਲਾਂ ਕਰਦੀ ਸੀ ਅਤੇ ਉਸ ਦੀ ਦੋਸਤੀ ਇਸ ਲੜਕੀ ਅਤੇ ਉਸਦੇ ਨਾਲ ਇੱਕ ਹੋਰ ਲੜਕੀ ਉਸ ਨੂੰ ਮਿਲਣ ਲਈ ਜਦੋਂ ਘਰ ਆਈ ਤਾਂ ਕੁੱਝ ਦੇਰ ਬਾਅਦ ਤਿੰਨ ਲੜਕੇ ਖੁੱਦ ਨੂੰ ਪੁਲਿਸ ਕਰਮਚਾਰੀ ਦਸ ਉਸਦੇ ਘਰ ਅੰਦਰ ਦਾਖਲ ਹੋਏ।
ਜਿਨ੍ਹਾਂ ਨੇ ਦਰਵਾਜਾ ਲੋਕ ਕਰਕੇ ਆਦਿਤਿਆ ਨੰਦਨ ਨੂੰ ਬੰਧਕ ਬਣਾਇਆ ਅਤੇ ਡਰਾ ਧਮਕਾ ਕੇ ਜਿਨ੍ਹਾਂ ਨੇ ਪਾਸ ਵਰਡ ਹਾਂਸਲ ਕਰ ਬੈਂਕਾਂ ਖਾਤੇ ਕਰੈਡਿਟ ਕਾਰਡਾਂ ਰਾਹੀਂ ਲੱਖਾਂ ਰੁਪਏ ਤੇ ਹੱਥ ਸਾਫ ਕਰ ਦਿੱਤਾ ਸੀ। ਉਸਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਲਿਖਵਾਇਆ ਕਿ ਘਟਨਾ ਦੌਰਾਨ ਦੋਸ਼ੀ ਇੱਕ ਦੂਜੇ ਨੂੰ ਪਰਮਿੰਦਰ, ਪੂਜਾ, ਅਰਸ਼, ਅਤੇ ਇੱਕ ਹੋਰ ਵਿਅਕਤੀ ਦਾ ਨਾਮ ਲੈ ਕੇ ਇੱਕ ਦੂਜੇ ਨੂੰ ਬੁਲਾ ਰਹੇ ਸਨ।
ਇਸ ਠੱਗੀ ਸਬੰਧੀ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਤਾਂ ਮੁਕੱਦਮਾ ਉਕਤ ਦੋਸ਼ੀਆਂ ਪਰਮਿੰਦਰ ਸਿੰਘ, ਅਰਸ਼ਦੀਪ ਕੁਮਾਰ, ਪੂਜਾ ਤਨੇਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਅਨੁਸਾਰ ਇਨ੍ਹਾਂ ਕੋਲੋ ਇੱਕ ਲੈਪਟਾਪ, ਪੈਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ ਅਤੇ ਮੁਦਈ ਮੁਕੱਦਮਾ ਦਾ ਕਰੈਡਿਟ ਕਾਰਡ ਰਾਹੀਂ ਖਰੀਦਿਆ ਆਈ ਫੋਨ ਦੀ ਬਰਾਂਮਦਗੀ ਕੀਤੀ ਗਈ।
