ਪਾਰਕਾਂ ਦੀ ਸਾਂਭ- ਸੰਭਾਲ ਅਤੇ ਵਿਕਾਸ ਕਾਰਜਾਂ ਦੀ ਰਫਤਾਰ ਹੋਈ ਤੇਜ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬੱਚਿਆਂ, ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ (ਸੀਨੀਅਰ ਸਿਟੀਜਨ) ਦੀ ਸੁਵਿਧਾ ਵਾਸਤੇ ਉਹਨਾਂ ਦੇ ਬੈਠਣ ਉੱਠਣ ਦੇ ਲਈ ਸਾਫ ਸੁਥਰਾ ਮਾਹੌਲ ਦਿੱਤੇ ਜਾਣ ਦੇ ਲਈ ਵਚਨਬੱਧ ਹੈ, ਜਿਸ ਦੇ ਚਲਦਿਆਂ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਵੀ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ।

      ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। 
ਵਿਧਾਇਕ ਕੁਲਵੰਤ ਸਿੰਘ ਅੱਜ ਸੈਕਟਰ -79 ਨੇੜੇ ਪੀ.ਐਸ.ਵੀ. ਟਾਵਰ, ਪਾਰਕ ਨੰਬਰ- 12 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇਸ ਪਾਰਕ ਦੇ ਵਿਕਾਸ ਕਾਰਜ ਅਤੇ ਚੌਗਿਰਦੇ ਨੂੰ ਹਰਿਆ- ਭਰਿਆ ਰੱਖਣ ਦੇ ਲਈ 26.74 ਲੱਖ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ। 
ਉਹਨਾਂ ਕਿਹਾ ਕਿ ਇਸ ਦੇ ਨਾਲ ਬੱਚਿਆਂ, ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਪਾਰਕ ਦੇ ਵਿੱਚ ਬੈਠਣ ਦੇ ਲਈ ਸਾਫ-- ਸੁਥਰਾ ਅਤੇ ਵਧੀਆ ਮਾਹੌਲ ਉਪਲਬਧ ਕਰਵਾਇਆ ਜਾਵੇਗਾ, ਤਾਂ ਕਿ ਉਹਨਾਂ ਨੂੰ ਇੱਥੇ ਸੈਰ ਕਰਨ ਦੇ ਵਿੱਚ ਅਤੇ ਬੈਠ ਕੇ ਵਿਚਾਰ ਚਰਚਾ ਕਰਨ ਦੇ ਦੌਰਾਨ ਕਿਸੇ ਦੌਰਾਨ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
     ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਾਰਕ ਦੇ ਵਿੱਚ ਪਾਮ ਦੇ ਬੂਟਾ ਲਗਾ ਕੇ ਇਸ ਪਾਰਕ ਨੂੰ  ਵਧੇਰੇ ਹਰਿਆ- ਭਰਿਆ ਬਣਾਏ ਜਾਣ ਅਤੇ ਵਾਤਾਵਰਣ ਦੀ ਸਾਂਭ- ਸੰਭਾਲ ਕੀਤੇ ਜਾਣ  ਦੀ ਸ਼ੁਰੂਆਤ ਕੀਤੀ। ਕੁਲਵੰਤ ਸਿੰਘ ਨੇ ਕਿਹਾ ਕਿ ਪਾਰਕਾਂ ਦੇ ਵਿਕਾਸ ਦੇ ਚੱਲਦਿਆਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵੀ ਵਾਧਾ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਡ ਦੇ ਬਸ਼ਿੰਦਿਆਂ ਦੇ ਵੱਲੋਂ  ਕਿਸੇ ਵੀ ਤਰ੍ਹਾਂ ਦੀ ਮੰਗ ਰੱਖੀ ਜਾਵੇਗੀ, ਉਸ ਨੂੰ ਹਰ ਹੀਲੇ ਪੂਰਾ ਕੀਤਾ  ਜਾਵੇਗਾ। 
ਇਸ ਮੌਕੇ ਤੇ ਪ੍ਰਭਜੋਤ ਕੌਰ- ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ, ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਚਰਨਜੀਤ ਕੌਰ, ਹਰਮੇਸ਼ ਕੁੰਬੜਾ, ਅਵਤਾਰ ਸਿੰਘ ਮੋਲੀ, ਸਤਿੰਦਰ ਮਿੱਠੂ, ਜਸਪਾਲ ਸਿੰਘ- ਮਟੋਰ, ਅਕਵਿੰਦਰ ਸਿੰਘ ਗੋਸਲ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ।