ਪਿੰਡ ਬਿੰਜੋ ਦੇ ਪ੍ਰਾਚੀਨ ਸ਼੍ਰੀ ਪ੍ਰਾਣੇਸ਼ਵਰ ਮਹਾਦੇਵ ਮੰਦਿਰ ਵਿੱਚ ਦੂਜਾ ਸ਼ਿਵ ਮਹਾਪੁਰਾਣ ਕਥਾ ਗਿਆਨ ਯੱਗ ਨਿਰੰਤਰ ਜਾਰੀ ਹੈ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿੰਜੋ ਦੇ ਪ੍ਰਾਚੀਨ ਮੰਦਿਰ ਵਿੱਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੂਜਾ ਸ਼ਿਵ ਮਹਾਪੁਰਾਣ ਕਥਾ ਗਿਆਨ ਯੱਗ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵ੍ਰਿੰਦਾਵਨ ਦੇ ਕਥਾ ਵਿਆਸ ਆਚਾਰੀਆ ਪੰਕਜ ਹਰੀ ਗੋਪਾਲ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸ਼ਰਧਾਲੂਆਂ ਨੂੰ ਸ਼ਿਵ ਮਹਾਪੁਰਾਣ ਕਥਾ ਗਿਆਨ ਯੱਗ ਦੀ ਕਥਾ ਰਾਹੀਂ ਨਿਹਾਲ ਕਰ ਰਹੇ ਹਨ।

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕਥਾ ਦੌਰਾਨ ਆਉਣ ਵਾਲੇ ਭਗਤਾਂ ਨੂੰ ਕਥਾ ਤੋਂ ਉਪਰੰਤ ਭੰਡਾਰਾ ਵਰਤਾਇਆ ਜਾਂਦਾ ਹੈ ਅਤੇ ਇਸ ਭੰਡਾਰੇ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਕਮੇਟੀ ਵੱਲੋਂ ਰੋਜ਼ਾਨਾ ਸ਼ਰਧਾਲੂਆਂ ਨੂੰ ਮਠਿਆਈਆਂ ਅਤੇ ਹੋਰ ਵਸਤਾਂ ਰੋਜ਼ਾਨਾ ਬਦਲ ਦਿੱਤੀਆਂ ਜਾਂਦੀਆਂ ਹਨ। 
ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰ ਇਸ ਪ੍ਰੋਗਰਾਮ ਵਿੱਚ ਪੂਰੀ ਲਗਨ ਨਾਲ ਸੇਵਾ ਕਰਦੇ ਹਨ, ਇਸ ਵਿੱਚ ਔਰਤਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਅਤੇ ਇਹ ਕਥਾ ਐਤਵਾਰ ਦੁਪਹਿਰ 12 ਵਜੇ ਤੱਕ ਸਮਾਪਤ ਹੋਵੇਗੀ। 
ਇਸ ਤੋਂ ਪਹਿਲਾਂ ਹਵਨ ਕੀਤਾ ਜਾਵੇਗਾ, ਉਸ ਤੋਂ ਬਾਅਦ ਕੰਜਕ ਪੂਜਨ ਕੀਤਾ ਜਾਵੇਗਾ। ਪੂਜਾ ਤੋਂ ਬਾਅਦ, ਭੋਲੇ ਬਾਬਾ ਦਾ ਭੰਡਾਰਾ ਸ਼ਰਧਾਲੂਆਂ ਨੂੰ ਲਗਾਤਾਰ ਵੰਡਿਆ ਜਾਵੇਗਾ।