ਨਾਰੀ ਸਸ਼ਕਤੀਕਰਨ ਵਿੱਚ ਅਹਿਮ ਭੂਮੀਕਾ ਨਿਭਾਵੇਗੀ ਦੀਨ ਦਿਆਲ ਲਾਡੋ ਲਛਮੀ ਯੋਜਨਾ-ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ, 29 ਅਗਸਤ-ਹਰਿਆਣਾ ਦੇ ਸਹਿਕਾਰਤਾ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੈਬਿਨੇਟ ਮੀਟਿੰਗ ਵਿੱਚ ਦੀਨ ਦਿਆਲ ਲਾਡੋ ਲਛਮੀ ਯੋਜਨਾ ਨੂੰ ਮੰਜ਼ੂਰੀ ਦੇਣ ਅਤੇ ਇਸ ਨੂੰ 25 ਸਤੰਬਰ ਨੂੰ ਸੂਬੇ ਵਿੱਚ ਲਾਗੂ ਕਰਨ ਦੀ ਫੈਸਲੇ ਨਾਲ ਸੂਬੇ ਵਿੱਚ ਨਾਰੀ ਸਸ਼ਕਤੀਕਰਨ ਦੀ ਭਾਵਨਾ ਨੂੰ ਬਲ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਨਾਇਬ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ ਤਾਂ ਜੋ ਜਨ ਜਨ ਨੂੰ ਇਸ ਦਾ ਪੂਰਾ ਲਾਭ ਮਿਲੇ।

ਅੱਜ ਇੱਥੇ ਜਾਰੀ ਬਿਆਨ ਵਿੱਚ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਹਿਲਾਵਾਂ ਦੇ ਮਾਨ ਸਨਮਾਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਜੋ ਪਹਿਲ ਹਰਿਆਣਾ ਵੱਲੋਂ ਕੀਤੀ ਗਈ ਸੀ ਉਹ ਅੱਜ ਲਗਾਤਾਰ ਮਜਬੂਤ ਕੀਤੀ ਜਾ ਰਹੀ ਹੈ। ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਆਮ ਬਜਟ ਦੌਰਾਨ ਸਭ ਦੇ ਮਨ ਭਾਉਂਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇਸ ਯੋਜਨਾ ਲਈ 5 ਹਜ਼ਾਰ ਕਰੋੜ ਰੁਪਏ ਬਜਟ ਦੀ ਪਹਿਲਾਂ ਹੀ ਵੰਡ ਕਰ ਦਿੱਤੀ ਗਈ ਸੀ। ਹੁਣ ਇਸ ਯੋਜਨਾ ਨੂੰ ਲਾਗੂ ਕਰਨ ਦੀ ਮਿਤੀ ਐਲਾਨ ਕਰਦੇ ਹੋਏ ਇਹ ਸਪਸ਼ਟ ਕਰ ਦਿੱਤਾ ਕਿ ਭਾਜਪਾ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਸਾਰੀ ਯੋਗ ਮਹਿਲਾਵਾਂ ਨੂੰ 2100 ਰੁਪਏ ਮਹੀਨੇਵਾਰ ਪ੍ਰਦਾਨ ਕੀਤੇ ਜਾਣਗੇ।
ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਰੀਬ, ਲੋੜਮੰਦ ਦੇ ਹੱਕ ਵਿੱਚ ਲਗਾਤਾਰ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਵਿੱਚ ਦੀਨ ਦਿਆਲ ਲਾਡੋ ਲਛਮੀ ਯੋਜਨਾ ਨਾਲ ਮਹਿਲਾਵਾਂ ਨੂੰ ਸਿੱਧਾ ਲਾਭ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਯੋਜਨਾ 25 ਸਤੰਬਰ ਨੂੰ ਸਮਾਜ ਵਿੱਚ ਅੰਤਮ ਲਾਇਨ ਵਿੱਚ ਖੜੇ ਵਿਅਕਤੀ ਨੂੰ ਸਸ਼ਕਤ ਕਰਨ ਦਾ ਵਿਚਾਰ ਦੇਣ ਵਾਲੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ਦੇ ਮੌਕੇ 'ਤੇ ਸ਼ੁਰੂ ਕੀਤੀ ਜਾਵੇਗੀ।