ਕੇ. ਐਸ. ਐਮ. ਪਬਲਿਕ ਸਕੂਲ, ਨਵਾਂਸ਼ਹਿਰ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਨਵਾਂਸ਼ਹਿਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024-25 ਦਾ ਦਸਵੀਂ ਦੇ ਐਲਾਨੇ ਗਏ ਨਤੀਜੇ ਵਿੱਚ ਕੇ. ਐਸ. ਐਮ. ਪਬਲਿਕ ਸਕੂਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਦਾ ਨਤੀਜਾ 100 ਫ਼ੀਸਦੀ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਤੋਸ਼ ਬੋਪਾਰਾਏ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ 100 ਫ਼ੀਸਦੀ ਰਿਹਾ ।

 ਇਸ ਵਾਰ ਵੀ ਉਸੇ ਲੜੀ ਨੂੰ ਦੁਹਰਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ, ਅਧਿਆਪਕਾ ਤੇ ਮਾਂ-ਬਾਪ ਦਾ ਮਾਣ ਵਧਾਇਆ ਹੈ ।ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਪ੍ਰੀਖਿਆ ਪਹਿਲੇ ਦਰਜੇ 'ਚ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ *ਇਸ਼ਿਤਾ ਰਾਣੀ ਪੁੱਤਰੀ ਹਰਮੇਸ਼ ਕੁਮਾਰ ਜੋ ਕਿ ਪਹਿਲੇ ਸਥਾਨ 'ਤੇ, ਨੈਨਾ ਪੁੱਤਰੀ ਰਵੀ ਕੁਮਾਰ ਦੂਜੇ ਸਥਾਨ 'ਤੇ ਗਜ਼ਲ ਪੁੱਤਰੀ ਰਮਨੀਤ ਕੁਮਾਰ ਤੀਜੇ ਸਥਾਨ 'ਤੇ ਅਤੇ ਪਰਵੀਨਾ ਪੁੱਤਰੀ ਪ੍ਰਤਾਪ ਚੋਥੇ ਸਥਾਨ ਤੇ ਰਹੀ* । 
ਪ੍ਰਿੰਸੀਪਲ ਸੰਤੋਸ਼ ਬੋਪਾਰਾਏ  ਨੇ ਮਿਹਨਤੀ ਸਟਾਫ਼ ਅਤੇ ਬਚਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ।ਮੁੱਖ ਅਧਿਆਪਿਕਾ ਨੇ ਦੱਸਿਆ ਕਿ ਬੱਚਿਆ ਨੂੰ ਬਹੁਤ ਹੀ ਮਿਹਨਤ ਦੇ ਨਾਲ ਪੜ੍ਹਾਇਆ ਜਾਦਾ ਹੈ ਤੇ ਬਿਨਾ ਤਣਾਅ ਪੜ੍ਹਾਈ ਨੂੰ ਸੰਚਾਲਿਤ ਕੀਤਾ ਜਾਂਦਾ ਹੈ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਸਟਾਫ, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।
 ਅਧਿਆਪਕਾਂ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਪ੍ਰਿੰਸੀਪਲ ਸੰਤੋਸ਼ ਬੋਪਾਰਾਏ, ਅਮਰਜੀਤ ਸਿੰਘ, ਆਰਤੀ, ਅਰਜਿੰਦਰ ਕੌਰ, ਗੀਤਾਂਜਲੀ, ਰੇਖਾ, ਮਨਦੀਪ ਕੌਰ, ਜਸਪ੍ਰੀਤ ਕੌਰ, ਮੋਨੀਕਾ ਰਾਣਾ, ਸ਼ਵਾਨਾ ਪਰਵੀਨ, ਅਮਨਦੀਪ ਕੌਰ, ਪ੍ਰਵੀਨ ਲਤਾ, ਮਨਜੀਤ ਕੌਰ, ਕਿਰਨਦੀਪ ਕੌਰ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।