
ਮਹੇਂਦਰਗੜ੍ਹ ਜਿਲ੍ਹਾ ਦੇ ਕਿਸਾਨਾਂ ਨੂੰ ਮਿਲੀ 1400 ਲੱਖ ਰੁਪਏ ਦੇ ਸੱਤ ਪ੍ਰੋਜੈਕਟਾਂ ਦੀ ਸੌਗਾਤਾਂ - ਸ਼ਰੂਤੀ ਚੌਧਰੀ
ਚੰਡੀਗੜ੍ਹ, 15 ਜੁਲਾਈ - ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦੱਖਣ ਹਰਿਆਣਾ ਦੇ ਕਿਸਾਨਾਂ ਲਈ ਇੱਕੱਠੇ ਕਈ ਸੌਗਾਤਾਂ ਦਿੱਤੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਮਹੇਂਦਰਗੜ੍ਹ ਜਿਲ੍ਹਾ ਦੇ ਲਈ ਕਰੀਬ 1400 ਲੱਖ ਰੁਪਏ ਦੇ ਸੱਤ ਪ੍ਰੋਜੈਕਟ ਮੰਜੂਰ ਕਰਵਾਏ ਹਨ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਕਰ ਦਿੱਤਾ ਗਿਆ ਹੈ। ਇਸ ਨਾਲ ਲਗਭਗ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ 3250 ਏਕੜ ਤੋਂ ਵੱਧ ਭੁਮੀ ਵਿੱਚ ਜਲ੍ਹ ਸਰੰਖਣ ਅਤੇ ਤਾਲਾਬਾਂ ਨੂੰ ਰੀਚਾਰਜ ਕਰਨ ਵਿੱਚ ਮਦਦ ਮਿਲੇਗੀ।
ਚੰਡੀਗੜ੍ਹ, 15 ਜੁਲਾਈ - ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦੱਖਣ ਹਰਿਆਣਾ ਦੇ ਕਿਸਾਨਾਂ ਲਈ ਇੱਕੱਠੇ ਕਈ ਸੌਗਾਤਾਂ ਦਿੱਤੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਮਹੇਂਦਰਗੜ੍ਹ ਜਿਲ੍ਹਾ ਦੇ ਲਈ ਕਰੀਬ 1400 ਲੱਖ ਰੁਪਏ ਦੇ ਸੱਤ ਪ੍ਰੋਜੈਕਟ ਮੰਜੂਰ ਕਰਵਾਏ ਹਨ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਕਰ ਦਿੱਤਾ ਗਿਆ ਹੈ। ਇਸ ਨਾਲ ਲਗਭਗ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ 3250 ਏਕੜ ਤੋਂ ਵੱਧ ਭੁਮੀ ਵਿੱਚ ਜਲ੍ਹ ਸਰੰਖਣ ਅਤੇ ਤਾਲਾਬਾਂ ਨੂੰ ਰੀਚਾਰਜ ਕਰਨ ਵਿੱਚ ਮਦਦ ਮਿਲੇਗੀ।
ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਮਹੇਂਦਰਗੜ੍ਹ ਜਿਲ੍ਹਾ ਦੇ ਪਿੰਡ ਪਥਰਵਾ, ਜਵਾਹਰਨਗਰ ਅਤੇ ਨੰਗਲਾ ਵਿੱਚ ਜਲ੍ਹ ਸਰੰਖਣ ਲਈ ਪ੍ਰੋਜੈਕਟ ਬਣਾਇਆ ਜਾਵੇਗਾ। ਜਿਸ ਨੂੰ ਜੜਵਾ ਡਿਸਟ੍ਰੀਬਿਉਟਰੀ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ 'ਤੇ ਕੁੱਲ 460.13 ਲੱਖ ਰੁਪਏ ਖਰਚ ਹੋਣਗੇ, ਇਸ ਨਾਲ ਉਕਤ ਤਿੰਨਾਂ ਪਿੰਡਾਂ ਦੀ 600 ਏਕੜ ਭੂਮੀ ਨੁੰ ਸਿੰਜਤ ਕੀਤਾ ਜਾ ਸਕੇਗਾ।
ਇਸੀ ਤਰ੍ਹਾ, ਪਿੰਡ ਜੜਵਾ ਵਿੱਚ 258.63 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਸਟੋਰੇਜ ਲਈ ਵਾਟਰ -ਟੈਂਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦਾ ਵਰਤੋ ਫਸਲਾਂ ਵਿੱਚ ਫੁਹਾਰੇ ਨਾਲ ਸਿੰਚਾਈ ਕਰਨ, ਜਲ੍ਹ ਸਰੰਖਣ ਅਤੇ ਭੂਮੀਗਤ ਜਲ੍ਹ ਦੇ ਰੀਚਾਰਜ ਕਰਨ ਵਿੱਚ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ 450 ਏਕੜ ਭੁਮੀ ਦਾ ਲਾਭ ਹੋਵੇਗਾ।
ਮਹੇਂਦਰਗੜ੍ਹ ਜਿਲ੍ਹਾ ਦੇ ਹੀ ਡਾਲਨਵਾਸ ਪਿੰਡ ਵਿੱਚ ਵੀ ਇਸੀ ਤਰ੍ਹਾ ਦਾ ਪ੍ਰੋਜੈਕਟ ਲਗਾਇਆ ਜਾਵੇਗਾ ਜਿਸ 'ਤੇ 150.09 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਨਾਲ ਫਸਲਾਂ ਵਿੱਚ ਫੁਹਾਰਾ ਨਾਲ ਸਿੰਚਾਈ ਕੀਤੀ ਜਾ ਸਕੇਗੀ, ਜਲ੍ਹ ਸਰੰਖਣ ਹੋਵੇਗਾ ਅਤੇ ਭੂਮੀਗਤ ਜਲ੍ਹ ਨੂੰ ਰੀਚਾਰਜ ਕੀਤਾ ਜਾਵੇਗਾ।
ਸਿੰਚਾਈ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮਾਧੋਗੜ੍ਹ ਡਿਸਟ੍ਰੀਬਿਊਟਰੀ ਨਾਲ ਮਾਧੋਗੜ੍ਹ ਘਾਟੀ ਨੂੰ ਪਾਣੀ ਭੇਜਣ ਲਈ ਐਚਡੀਪੀਈ (ਹਾਈਡੇਨਸਿਟੀ ਪੋਲੀਥਿਨ) ਦੀ ਪਾਇਪਲਾਇਨ ਵਿਛਾਈ ਜਾਗੇਵੀ। ਇਸ ਦੇ ਨਾਲ ਹੀ ਪੰਪ ਹਾਊਸ ਬਨਾਉਣ ਅਤੇ ਹੋਰ ਕੰਮ ਦੇ ਨਾਲ ਹੀ 3 ਸਾਲ ਦੇ ਲਈ ਮੁਰੰਮਤ ਦੇ ਕੰਮ ਦੀ ਵੀ ਮੰਜੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ 'ਤੇ ਕੁੱਲ 146.73 ਲੱਖ ਰੁਪਹੇ ਦੀ ਲਾਗਤ ਆਵੇਗੀ ਅਤੇ ਮਾਧੋਗੜ੍ਹ, ਡਾਲਨਵਾਸ ਅਤੇ ਰਾਜਾਵਾਸ ਪਿੰਡ ਦੀ 650 ਏਕੜ ਭੁਮੀ ਵਿੱਚ ਜਲ੍ਹ ਸਰੰਖਣ ਦੇ ਨਾਲ ਭੂਮੀਗਤ ਜਲ੍ਹ ਨੂੰ ਰੀਚਾਰਜ ਕੀਤਾ ਜਾ ਸਕੇਗਾ।
ਸ਼ਰੂਤੀ ਚੌਧਰੀ ਨੇ ਦਸਿਆ ਕਿ ਮਾਧੋਗੜ੍ਹ ਬ੍ਰਾਂਚ ਤੋਂ ਪਿੰਡ ਮੰਡਿਆਲੀ ਦੇ ਤਾਲਾਬ ਨੁੰ ਪਾਣੀ ਨਾਲ ਭਰਨ ਲਈ ਆਰਸੀਸੀ ਪਾਇਪਲਾਇਨ ਵਿਛਾਉਣ ਦੀ ਮੰਜੂਰੀ ਦਿੱਤੀ ਗਈ ਹੈ ਜਿਸ 'ਤੇ 26.02 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਜੈਕਟ ਨਾਲ ਪਿੰਡ ਮੰਡਿਆਲੀ ਦੇ ਕਿਸਾਨਾਂ ਨੂੰ ਲਾਭ ਹੋਵੇਗਾ, ਉਨ੍ਹਾਂ ਦੇ ਪਿੰਡ ਦਾ ਤਾਲਾਬ ਵੀ ਪਾਣੀ ਨਾਲ ਭਰਿਆ ਜਾ ਸਕੇਗਾ ਅਤੇ ਭੁਮੀਗਤ ਜਲ ਪੱਧਰ ਨੂੰ ਸੁਧਾਰਣ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਨੇ ਅੱਗੇ ਦਸਿਆ ਕਿ ਸਤਨਾਲੀ ਫੀਡਰ ਤੋਂ ਪਿੰਡ ਗੜੀ ਵਿੱਚ ਤਾਲਾਬ ਨੂੰ ਪਾਣੀ ਨਾਲ ਭਰਨ ਲਈ ਐਚਡੀਪੀਈ (ਹਾਈ ਡੇਨਸਿਟੀ ਪੋਲੀਥਿਨ) ਦੀ ਪਾਇਪਲਾਇਨ ਵਿਛਾਈ ਜਾਵੇਗੀ। ਇਸ ਪ੍ਰੋਜੈਕਟ ਰਾਹੀਂ ਵੱਧ ਬਰਸਾਤ ਦੇ ਸਮੇਂ ਹੜ੍ਹ ਆਉਣ 'ਤੇ ਸਤਨਾਲੀ ਫੀਡਰ ਵਿੱਚੋਂ ਓਵਰਫਲੋ ਹੋਣ ਵਾਲੇ ਪਾਣੀ ਨੁੰ ਭੁਮੀ ਜਲ੍ਹ ਪੱਧਰ ਨੂੰ ਉੱਪਰ ਚੁੱਕਣ ਅਤੇ ਸਿੰਚਾਈ ਦੇ ਕੰਮ ਵਿੱਚ ਲਿਆ ਜਾ ਸਕੇਗਾ। ਉਕਤ ਪ੍ਰੋਜੈਕਟ 'ਤੇ ਕੁੱਲ 237.28 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨਾਲ ਗੜੀ ਅਤੇ ਬਾਸ ਪਿੰਡ ਦੀ ਕਰੀਬ 400 ਏਕੜ ਭੂਮੀ ਨੂੰ ਲਾਭ ਹੋਵੇਗਾ।
ਸਿੰਚਾਈ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੈਂਟਰਲ ਯੂਨੀਵਰਸਿਟੀ ਆਫ ਜਾਟ ਪਾਲੀ ਦੇ ਖੇਤਰ ਤੋਂ ਵੱਗਣ ਵਾਲੇ ਦੋਹਨ ਨਦੀ ਨੂੰ ਰੀਚਾਰਜ ਕਰਨ ਲਈ ਵੀ ਪ੍ਰੋਜੈਕਟ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਇਸ ਪ੍ਰੋਜੈਕਟ 'ਤੇ ਕੁੱਲ 121 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਦਸਿਆ ਕਿ ਇਸ ਪ੍ਰੋਜੈਕਟ ਦਾ ਲਾਭ ਪਿੰਡ ਜਾਟ ਅਤੇ ਪਾਲੀ ਦੇ ਗ੍ਰਾਮੀਣਾਂ ਨੂੰ ਹੋਵੇਗਾ। ਇਸ ਤੋਂ 850 ਏਕੜ ਭੁਮੀ ਨੂੰ ਰੀਚਾਰਜ ਕੀਤਾ ਜਾ ਸਕੇਗਾ।
ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਉਕਤ ਸਾਰੇ ਪ੍ਰੋਜੈਕਟਸ ਨੂੰ ਮੰਜੂਰੀ ਦੇਣ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਸੰਕਲਪਬੱਧ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੁੱਖਾ ਗ੍ਰਸਤ ਕਹੇ ੧ਾਣ ਵਾਲੇ ਦੱਖਣੀ ਹਰਿਆਣਾ ਦੇ ਕਿਸਾਨਾਂ ਦੀ ਵੱਧ ਤੋਂ ਵੱਧ ਭੂਮੀ ਨੂੰ ਸਿੰਜਤ ਕਰਨ ਲਈ ਉਹ ਭਵਿੱਖ ਵਿੱਚ ਵੀ ਯਤਨਸ਼ੀਲ ਰਹਿਣਗੇ।
