
ਸੁਖਬੀਰ ਬਾਦਲ ਨੇ ਔਖੀ ਘੜੀ ਵਿੱਚ ਪੰਜਾਬ ਤੇ ਪੰਜਾਬੀਆਂ ਦੀ ਬਾਂਹ ਫੜੀ-ਲਾਲੀ ਬਾਜਵਾ
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਲੋਕਾਂ ਦੇ ਲੀਡਰ ਹਨ ਤੇ ਇਹ ਤੱਥ ਅੱਜ ਹੜ੍ਹ ਮਾਰੇ ਪੰਜਾਬ ਵਿੱਚ ਉਦੋ ਉੱਭਰਿਆ ਹੈ ਜਦੋਂ ਸੁਖਬੀਰ ਬਾਦਲ ਜਮੀਨੀ ਪੱਧਰ ’ਤੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਦੂਜੇ ਪਾਸੇ ਦੂਜੀਆਂ ਸਿਆਸੀ ਜਮਾਤਾਂ ਦੇ ਆਗੂ ਸਿਰਫ ਤੇ ਸਿਰਫ ਫੋਟੋ ਸੈਸ਼ਨ ਤੱਕ ਹੀ ਸੀਮਤ ਹਨ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ।
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਲੋਕਾਂ ਦੇ ਲੀਡਰ ਹਨ ਤੇ ਇਹ ਤੱਥ ਅੱਜ ਹੜ੍ਹ ਮਾਰੇ ਪੰਜਾਬ ਵਿੱਚ ਉਦੋ ਉੱਭਰਿਆ ਹੈ ਜਦੋਂ ਸੁਖਬੀਰ ਬਾਦਲ ਜਮੀਨੀ ਪੱਧਰ ’ਤੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਦੂਜੇ ਪਾਸੇ ਦੂਜੀਆਂ ਸਿਆਸੀ ਜਮਾਤਾਂ ਦੇ ਆਗੂ ਸਿਰਫ ਤੇ ਸਿਰਫ ਫੋਟੋ ਸੈਸ਼ਨ ਤੱਕ ਹੀ ਸੀਮਤ ਹਨ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਤੱਕ ਸੁਖਬੀਰ ਬਾਦਲ ਇੱਕ ਕਰੋੜ ਰੁਪਏ ਤੋਂ ਵੱਧ ਦੀ ਆਰਥਿਕ ਮਦਦ ਅਤੇ ਇੱਕ ਲੱਖ ਲੀਟਰ ਤੋਂ ਵੱਧ ਡੀਜਲ ਪੀੜਤ ਲੋਕਾਂ ਤੱਕ ਪਹੁੰਚਾ ਚੁੱਕੇ ਹਨ ਤਾਂ ਜੋ ਕੁਦਰਤ ਦੀ ਮਾਰ ਦੇ ਇਸ ਘੇਰੇ ਨੂੰ ਜਿੰਨਾ ਸੀਮਤ ਕੀਤਾ ਜਾ ਸਕੇ ਉਹ ਕੋਸ਼ਿਸ਼ ਜਾਰੀ ਰਹੇ।
ਲਾਲੀ ਬਾਜਵਾ ਨੇ ਕਿਹਾ ਕਿ ਕਿਸੇ ਕੁਦਰਤੀ ਕਰੋਪੀ ਦੇ ਸਮੇਂ ਜਿਹੜੇ ਕੰਮ ਸੂਬੇ ਦੀ ਸਰਕਾਰ ਨੇ ਕਰਨੇ ਹੁੰਦੇ ਹਨ ਉਹ ਇਸ ਸਮੇਂ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਜੋ ਕਿ ਹੜ੍ਹ ਪੀੜਤ ਪਿੰਡਾਂ ਵਿੱਚ ਪਹੁੰਚ ਕਰਨ ਦੇ ਨਾਲ-ਨਾਲ ਉਨ੍ਹਾਂ ਬੰਨ੍ਹਾਂ ਉੱਪਰ ਵੀ ਪਹੁੰਚ ਰਹੇ ਹਨ ਜਿੱਥੇ ਲੋਕਾਂ ਨੂੰ ਸਾਧਨਾਂ ਦੀ ਜਰੂਰਤ ਹੈ ਜੋ ਕਿ ਸੁਖਬੀਰ ਬਾਦਲ ਉਪਲਬਧ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਜਿੱਥੇ ਲੋਕਾਂ ਤੱਕ ਆਰਥਿਕ ਮਦਦ ਪੁੱਜਦੀ ਕੀਤੀ ਹੈ ਉੱਥੇ ਹੀ ਪਸ਼ੂਧੰਨ ਦੀ ਸੰਭਾਲ ਲਈ ਹੁਣ ਤੱਕ 150 ਟਰਾਲੀਆਂ ਹਰੇ ਚਾਰੇ ਦੀਆਂ ਵੱਖ-ਵੱਖ ਥਾਵਾਂ ’ਤੇ ਭੇਜੀਆਂ ਗਈਆਂ ਹਨ ਤੇ 500 ਹੋਰ ਟਰਾਲੀਆਂ ਦਾ ਆਰਡਰ ਵੱਖ-ਵੱਖ ਰਾਜਾਂ ਵਿੱਚ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਹੈ।
ਲਾਲੀ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਤਰਜ਼ ਉੱਪਰ ਹੀ ਅਕਾਲੀ ਦਲ ਦੀ ਸਮੁੱਚੀ ਟੀਮ ਹੜ੍ਹ ਪ੍ਰਭਾਵਿਤ ਵੱਖ-ਵੱਖ ਥਾਵਾਂ ’ਤੇ ਪਹੁੰਚ ਕਰਕੇ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਇਹ ਮਦਦ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਲੋਕਾਂ ਦੇ ਖੇਤ ਮੁੜ ਵਾਹੀਯੋਗ ਨਹੀਂ ਬਣਾ ਦਿੱਤੇ ਜਾਂਦੇ। ਲਾਲੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਸੇਵਾ ਭਾਵਨਾ ਦੀ ਥਾਂ-ਥਾਂ ਗੱਲ ਕਰ ਰਹੇ ਹਨ ਤੇ ਇਹ ਚਰਚਾ ਹਰ ਥਾਂ ਚੱਲ ਰਹੀ ਹੈ ਕਿ ਸਰਕਾਰ ਤੋਂ ਬਾਹਰ ਹੁੰਦਿਆ ਜਿਹੜਾ ਆਗੂ ਲੋਕਾਂ ਦੀ ਇੰਨੀ ਮਦਦ ਕਰ ਸਕਦਾ ਹੈ ਉਹ ਸਰਕਾਰ ਵਿੱਚ ਹੁੰਦੇ ਹੋਏ ਕੀ ਨਹੀ ਕਰੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਹੁਸ਼ਿਆਰਪੁਰ ਦੀ ਪਾਰਟੀ ਈਕਾਈ ਵੱਲੋਂ ਵੀ ਹੜ੍ਹ ਪੀੜਤ ਲੋਕਾਂ ਤੱਕ ਪਹੁੰਚ ਕਰਕੇ ਹਰ ਸੰਭਵ ਮਦਦ ਪਹੁੰਚਾਈ ਜਾਵੇਗੀ।
ਇਸ ਮੌਕੇ ਸਾਬਕਾ ਕੌਂਸਲਰ ਸੰਤੋਖ ਸਿੰਘ ਔਜਲਾ, ਰਾਣਾ ਰਣਬੀਰ ਸਿੰਘ , ਐੱਸ.ਓ.ਆਈ ਦੇ ਦੋਆਬਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ, ਬਰਿੰਦਰ ਸਿੰਘ ਪਰਮਾਰ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਹਰਿੰਦਰਪਾਲ ਸਿੰਘ ਝਿੰਗੜ, ਸਤਵਿੰਦਰ ਸਿੰਘ ਆਹੂਲਵਾਲੀਆ, ਸ਼ਮਸ਼ੇਰ ਸਿੰਘ ਭਾਰਦਵਾਜ, ਰਣਧੀਰ ਸਿੰਘ ਭਾਰਜ, ਹਰਜਾਪ ਸਿੰਘ ਰਾਜਪੁਰ ਭਾਈਆ, ਸੁਖਵਿੰਦਰ ਸਿੰਘ ਰਿਆੜ, ਸਤਪਾਲ ਸਿੰਘ ਭੁਲਾਣਾ, ਗੁਰਜਿੰਦਰ ਸਿੰਘ ਚੱਕ, ਬਲਰਾਜ ਚੌਹਾਨ, ਲੱਕੀ ਠੱਕਰ, ਮਨਪ੍ਰੀਤ ਰੰਧਾਵਾ, ਸੰਤ ਸਿੰਘ ਜੰਡੋਰ, ਜਪਿੰਦਰ ਅਟਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ, ਹਰਭਜਨ ਸਿੰਘ ਧਾਲੀਵਾਲ, ਸੁੱਚਾ ਸਿੰਘ ਧਾਲੀਵਾਲ ਜਹਾਨਖੇਲਾ, ਗੁਰਪ੍ਰੀਤ ਸਿੰਘ ਕੋਹਲੀ, ਮੋਹਨ ਲਾਲ, ਰੋਹਨ ਭੱਟੀ, ਰੂਪਕ ਭੱਟੀ, ਸਾਹਿਲ, ਜਤਿੰਦਰ ਸਿੰਘ ਰੀਹਲ ਆਦਿ ਵੀ ਮੌਜੂਦ ਸਨ।
