ਸਰੀਰਦਾਨੀ ਤਰਕਸ਼ੀਲ ਆਗੂ ਸ਼੍ਰੀਮਤੀ ਜਸਵੀਰ ਕੌਰ ਦੀ ਯਾਦ ਨੂੰ ਸਮਰਪਿਤ ‘ਕੀ ਕਹਿੰਦੀ ਹੈ ਜਨਮ ਕੁੰਡਲੀ’ ਵਿਸ਼ੇ ਤੇ ਸੈਮੀਨਾਰ ਕਰ
ਗੜ੍ਹਸ਼ੰਕਰ,18 ਫਰਵਰੀ- ਮੈਡੀਕਲ ਖੋਜ ਕਾਰਜਾਂ ਲਈ ਸਰੀਰਦਾਨ ਕਰਨ ਵਾਲੇ ਸ਼੍ਰੀਮਤੀ ਜਸਵੀਰ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਤਰਕਸ਼ੀਲ ਆਗੂ ਮਾ ਜਗਦੀਸ਼ ਰਾਏਪੁਰ ਡੱਬਾ ਦੇ ਸਮੂਹ ਪਰਿਵਾਰ ਵੱਲੋਂ ਯੂਨੀਵਰਸਲ ਪਬਲਿਕ ਸਕੂਲ ਕੁੱਲੇਵਾਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਜੋਨ ਪੱਧਰੀ ਸੈਮੀਨਾਰ ਕਰਵਾਇਆ ਗਿਆ।ਜਿਸਦੇ ਮੁੱਖ ਬੁਲਾਰੇ ਮਾ ਸਰਜੀਤ ਦੌਧਰ ਨੇ ‘ਕੀ ਕਹਿੰਦੀ ਹੈ ਜਨਮ ਕੁੰਡਲੀ’ਵਿਸ਼ੇ ਤੇ ਵਿਸਥਾਰ ਸਹਿਤ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜੋਤਿਸ਼ ਝੂਠ ਬੋਲਦਾ ਹੈ ਜਿਸ ਵਿੱਚ ਕੋਈ ਸਚਾਈ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਖੌਤੀ ਜੋਤਿਸ਼ ਵਿੱਦਿਆ ਦੇ ਮਾਹਿਰ ਭੋਲੇ ਭਾਲੇ ਲੋਕਾਂ ਨੂੰ ਗ੍ਰਹਿ ਚਾਲਾਂ ਦੇ ਚੱਕਰਾਂ ਚ ਫਸਾਕੇ ੳਨ੍ਹਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕਰਦੇ ਹਨ। ੳਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਗਿਆਨਕ ਸੋਚ ਦੇ ਧਾਰਨੀ ਬਣਨ ਤੇ ਆਪਣੀ ਲੁੱਟ-ਖਸੁੱਟ ਤੋਂ ਬਚਣ। ਇਸ ਮੌਕੇ ਉਨ੍ਹਾਂ ਜੋਤਿਸ਼ ਮਾਹਿਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਦੋਂ ਮਰਜੀ ਤਰਕ ਅਧਾਰਿਤ ਸੰਵਾਦ ਰਚਾਕੇ ਨਗਦ ਇਨਾਮ ਜਿੱਤ ਸਕਦੇ ਹਨ ਤੇ ਅਸੀਂ ਸਵਾਗਤ ਕਰਾਂਗੇ।
ਇਸ ਮੌਕੇ ਸੰਬੋਧਨ ਕਰਦਿਆਂ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜੋਨ ਦੇ ਜਥੇਬੰਦਕ ਮੁਖੀ ਸੱਤਪਾਲ ਸਲੋਹ,ਮਾ ਜਗਦੀਸ਼ ਰਾਏ ਪੁਰ ਡੱਬਾ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਰੀਰਦਾਨ ਅੰਗਦਾਨ ਲਹਿਰ ਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਬਾਰੇ ਵਿਸਥਾਰ ਚ ਚਾਨਣਾ ਪਾਇਆ ਤੇ ਲੋਕਾਂ ਨੂੰ ਵਿਗਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਆ।
ਪ੍ਰਿੰਸੀਪਲ ਡਾ ਬਿੱਕਰ ਸਿੰਘ,ਮਾ ਨਰੇਸ਼ ਭੰਮੀਆਂ,ਮਾ ਰਾਜ ਕੁਮਾਰ,ਅਮਰਜੀਤ ਲਿੱਟ,ਹਰਦਿਆਲ ਸਿੰਘ,ਨਰਿੰਦਰ ਮਾਈ ਦਿੱਤਾ ਸਰਪੰਚ,ਮੋਹਣ ਬੀਕਾ,ਸੁਰੇਸ਼ ਕਰਨਾਣਾ,ਗਿੰਦੀ ਪੇਂਟਰ,ਡਾ ਰਾਮ ਲਾਲ ਸਰਪੰਚ ਹਾਜੀਪੁਰ,ਮਾ ਪਰਮਜੀਤ ਖਮਾਚੋਂ,ਕੁਲਵਿੰਦਰ ਖਟਕੜ, ਗੁਰਨਾਮ ਹਾਜੀ ਪੁਰ ਆਦਿ ਆਗੂਆਂ ਨੇ ਸੈਮੀਨਾਰ ਵਿਚਾਰ ਚਰਚਾ ਚ ਹਿੱਸਾ ਲਿਆ।