ਐਨ.ਆਰ.ਆਈ. ਸਰਦਾਰ ਸੰਤੋਖ ਸਿੰਘ ਵੱਲੋ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ 4 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਕਮਰੇ ਦਾ ਹੋਇਆ ਉਦਘਾਟਨ

ਮਾਹਿਲਪੁਰ, 3 ਅਗਸਤ - ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੁੱਗੋਵਾਲ ਵਿਖੇ ਐਨ. ਆਰ. ਆਈ. ਸਰਦਾਰ ਸੰਤੋਖ ਸਿੰਘ ਜੀ ਵੱਲੋਂ ਦਿੱਤੇ ਗਏ 4 ਲੱਖ ਰੁਪਏ ਦੇ ਨਾਲ ਸਕੂਲ ਵਿੱਚ ਬਣਾਏ ਗਏ ਇੱਕ ਕਮਰੇ ਦਾ ਅੱਜ ਉਦਘਾਟਨ ਕੀਤਾ ਗਿਆ । ਇਸ ਮੌਕੇ ਸਰਦਾਰ ਸੰਤੋਖ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਗੁਰਦਿਆਲ ਸਿੰਘ, ਸਤਨਾਮ ਸਿੰਘ, ਜੋਰਾਵਰ ਸਿੰਘ, ਅਵਤਾਰ ਸਿੰਘ, ਸਕੂਲ ਮੁਖੀ ਸਟੇਟ ਐਵਾਰਡੀ ਕਰਨੈਲ ਸਿੰਘ, ਸੁਰਿੰਦਰ ਕੌਰ,ਜਸਕਰਨ ਕੌਰ, ਬਲਕਾਰ ਸਿੰਘ, ਚਰਨ ਦਾਸ ਸਮੇਤ ਸਕੂਲ ਕਮੇਟੀ ਦੇ ਮੈਂਬਰ ਅਤੇ ਸਟਾਫ ਹਾਜ਼ਰ ਸੀ ।

ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਕਰਨੈਲ ਸਿੰਘ ਨੇ ਕਿਹਾ ਕਿ ਐਨ.ਆਰ.ਆਈ. ਸਰਦਾਰ ਸੰਤੋਖ ਸਿੰਘ ਜੀ ਇੱਕ ਮਿਲਾਪੜੇ ਸੁਭਾਅ ਦੇ ਮਾਲਕ ਹੁੰਦੇ ਹੋਏ ਗੁਰਸਿੱਖੀ ਜੀਵਨ ਜਿਉਣ ਵਾਲੇ ਇੱਕ ਨੇਕ ਇਨਸਾਨ ਹਨ । ਉਹਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ 4 ਲੱਖ ਰੁਪਏ ਦੇ ਕੇ ਸਕੂਲ ਵਿੱਚ ਜੋ ਇਹ ਕਮਰਾ ਬਣਾਇਆ ਹੈ, ਇਸ ਦੇ ਬਣਨ ਨਾਲ ਸਕੂਲ ਦੇ ਬੱਚਿਆਂ ਨੂੰ ਕਾਫੀ ਸੌਖ ਮਹਿਸੂਸ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਸਮੁੱਚੇ ਪਿੰਡ ਵਾਸੀ ਸਰਦਾਰ ਸੰਤੋਖ ਸਿੰਘ ਜੀ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ । 
ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਸਕੂਲ ਦੇ ਮੁੱਖ ਅਧਿਆਪਕ ਸਟੇਟ ਅਵਾਰਡੀ ਸਰਦਾਰ ਕਰਨੈਲ ਸਿੰਘ ਜੀ ਵੱਲੋ ਸਮੇਂ ਸਮੇਂ ਤੇ ਕੀਤੇ ਜਾਂਦੇ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿੱਥੇ ਸਰਦਾਰ ਕਰਨੈਲ ਸਿੰਘ ਜੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਧੀਆ ਸੰਸਕਾਰ ਦੇ ਰਹੇ ਨੇ, ਉਸ ਦੇ ਨਾਲ ਹੀ ਉਹ ਹਮੇਸ਼ਾ ਹੀ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਉਨਾਂ ਵੱਲੋਂ ਦਿੱਤੀ ਸਹਾਇਤਾ ਨੂੰ ਸਕੂਲ ਦੇ ਉਸਾਰੂ ਕਾਰਜਾਂ ਵਿੱਚ ਲਗਾ ਕੇ ਪਰਉਪਕਾਰ ਦਾ ਕਾਰਜ ਕਰਨ ਵਿੱਚ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਚਾਹ ਪਾਣੀ ਛਕਿਆ ਅਤੇ ਐਨ.ਆਰ.ਆਈ. ਸਰਦਾਰ ਸੰਤੋਖ ਸਿੰਘ ਜੀ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। 
ਵਰਨਣਯੋਗ ਹੈ ਕਿ ਇਸ ਕਮਰੇ ਦਾ ਨਿਰਮਾਣ ਸਰਦਾਰ ਸੰਤੋਖ ਸਿੰਘ ਜੀ ਐਨ.ਆਰ.ਆਈ ਵੱਲੋਂ ਆਪਣੀ ਮਾਤਾ ਸਵਰਗਵਾਸੀ ਸ੍ਰੀਮਤੀ ਰਾਮ ਰੱਖੀ ਜੀ ਅਤੇ ਸਵਰਗੀ ਪਿਤਾ ਸ਼੍ਰੀ ਦੇਵੀ ਚੰਦ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਹੈ। ਸਮਾਗਮ ਦੇ ਅਖੀਰ ਵਿੱਚ ਸਰਦਾਰ ਸੰਤੋਖ ਸਿੰਘ ਜੀ ਦੇ ਰਿਸ਼ਤੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।