ਮੁਬਾਰਕਪੁਰ ਵਿਖੇ ਘਰ ਘਰ ਡੇਂਗੂ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਪ੍ਰਤੀ ਸੁਚੇਤ ਕੀਤਾ ਗਿਆ

ਨਵਾਂਸ਼ਹਿਰ- ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰਕੇਸ਼ ਅਤੇ ਐਸ ਐਮ ਓ ਪੀ ਐਚ ਸੀ ਮੁਜੱਫਰਪੁਰ ਡਾਕਟਰ ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਪਿੰਡ ਮੁਬਾਰਕਪੁਰ ਵਿਖੇ ਡੇਂਗੂ ਪ੍ਰਤੀ ਘਰ ਘਰ ਜਾਕੇ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਸੁਚੇਤ ਕਰਦਿਆਂ ਮੈਡੀਕਲ ਟੀਮ ਨੇ ਦੱਸਿਆ ਕਿ ਕਿ ਸਾਨੂੰ ਆਪਣੇ ਘਰਾਂ ਵਿੱਚ ਅਤੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ, ਘਰ ਵਿੱਚ, ਘਰ ਦੀ ਛੱਤ ਉੱਪਰ ਖਾਲੀ ਬਾਲਟੀ, ਟੱਬ, ਟਾਇਰ ਜਾਂ ਕੋਈ ਵੀ ਖਾਲੀ ਬਰਤਨ ਜਿਸ ਪਾਣੀ ਖੜ੍ਹਾ ਹੁੰਦਾ ਹੋਵੇ ਨਹੀਂ ਰੱਖਣਾ ਚਾਹੀਦਾ।

 ਕਿਉਂਕਿ ਮੱਛਰ ਖੜ੍ਹੇ ਪਾਣੀ ਵਿੱਚ ਪਲ਼ਦਾ ਹੈ ਇਸ ਕਰਕੇ ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰਿਆਂ, ਕੂਲਰਾਂ, ਗਮਲਿਆਂ ਆਦਿ ਦਾ ਪਾਣੀ ਰੋਜ਼ ਬਦਲਣਾ ਚਾਹੀਦਾ ਹੈ। ਬੁਖਾਰ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਵਾਕੇ ਦਵਾਈ ਲੈਣੀ ਚਾਹੀਦੀ ਹੈ। 
ਇਸ ਮੌਕੇ ਪ੍ਰਦੀਪ ਕੁਮਾਰ, ਗੁਰਚਰਨ ਪ੍ਰਸਾਦ ਸਿੰਘ, ਕਮਲੇਸ਼ ਰਾਣੀ ਰਾਜਿੰਦਰ ਪਾਲ ਸਿੰਘ ( ਸਾਰੇ ਮਲਟੀਪਰਪਜ ਹੈਲਥ ਵਰਕਰ), ਕੁਲਦੀਪ ਕੌਰ ਆਸ਼ਾ ਵਰਕਰ, ਨੰਬਰਦਾਰ ਦੇਸ ਰਾਜ ਬਾਲੀ, ਬਲਵਿੰਦਰ ਕੌਰ ਅਤੇ ਬ੍ਰੀਡਰ ਚੈੱਕਰ ਆਦਿ ਹਾਜ਼ਰ ਸਨ।