ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੰਜੀਨੀਅਰਜ਼ ਡੇ ਸਮਾਰੋਹ ਮਨਾਇਆ ਗਿਆ

ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚ ਭਾਰਤ ਰਤਨ ਸਰ ਮੋਖਸ਼ਗੁੰਡਮ ਵਿਸ਼ਵੇਸ਼ਵਰੈਆ ਦੀ ਜਨਮ ਜੰਯਤੀ ਮੌਕੇ ਇੰਜੀਨੀਅਰਜ਼ ਡੇ ਮਨਾਇਆ ਗਿਆ। ਪ੍ਰੋਗਰਾਮ ਦਾ ਮਕਸਦ ਸਮਾਜ ਵਿੱਚ ਇੰਜੀਨੀਅਰਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਤੇ ਵਿਦਿਆਰਥੀਆਂ ਵਿੱਚ ਨਵੀਂ ਸੋਚ ਤੇ ਰਚਨਾਤਮਕਤਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਸੀ।

ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਇੰਜੀਨੀਅਰਜ਼ ਡੇ ਦੀ ਮਹੱਤਤਾ ਤੇ ਰਾਸ਼ਟਰ ਨਿਰਮਾਣ ਵਿੱਚ ਇੰਜੀਨੀਅਰਾਂ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਭਾਸ਼ਣ, ਵਾਦ-ਵਿਵਾਦ ਅਤੇ ਕਵਿਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਨਵੀਨਤਾਵਾਂ, ਚੁਣੌਤੀਆਂ ਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਪ੍ਰਗਟ ਕੀਤੇ, ਤਕਨੀਕੀ ਤੇ ਸਮਾਜਕ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਤਰਕ ਦਿੱਤੇ ਅਤੇ ਵਿਗਿਆਨ-ਟੈਕਨਾਲੋਜੀ ਤੇ ਸਮਕਾਲੀ ਘਟਨਾਵਾਂ ਬਾਰੇ ਆਪਣਾ ਗਿਆਨ ਦਿਖਾਇਆ।
ਭਾਸ਼ਣ ਮੁਕਾਬਲੇ ਵਿੱਚ ਗੁਰਲੀਨ ਕੌਰ (ਪਹਿਲਾ ਸਮੈਸਟਰ), ਅੰਕਿਤਾ (ਡੀ.ਐੱਸ.) ਤੇ ਸਾਕਸ਼ੀ (ਸੀ.ਐੱਸ.) ਨੇ ਜਿੱਤ ਪ੍ਰਾਪਤ ਕੀਤੀ। ਵਾਦ-ਵਿਵਾਦ ਮੁਕਾਬਲੇ ਵਿੱਚ ਗੁਰਕਨਵਰ ਸਿੰਘ (ਸੀ.ਐੱਸ.ਈ.), ਹਰਪ੍ਰੀਤ ਸਿੰਘ (ਆਈ.ਟੀ.) ਤੇ ਅਰਮਾਨ (ਆਈ.ਟੀ.) ਸਫਲ ਰਹੇ। ਕਵਿਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਿਤਾਕਸ਼ੀ ਰਾਣਾ, ਹੀਨਾ ਰਾਣੀ, ਜਸਮੀਨ ਕੌਰ ਤੇ ਹਰਪ੍ਰੀਤ (ਸੀ.ਐੱਸ.ਈ.) ਦੀ ਟੀਮ ਨੂੰ ਮਿਲਿਆ। 
ਦੂਜਾ ਸਥਾਨ ਅਨਮੋਲ ਧੀਮਾਨ, ਆਨੰਦ, ਇਰਫਾਨ ਖਾਨ ਤੇ ਆਯੁਸ਼ (ਸੀ.ਐੱਸ.ਈ.) ਦੀ ਟੀਮ ਨੇ ਹਾਸਲ ਕੀਤਾ। ਤੀਜਾ ਸਥਾਨ ਸਮੀਰ ਜਸਵਾਲ, ਕਾਰਤਿਕ, ਜਸਦੀਪ ਤੇ ਮਨਜਿੰਦਰ (ਏ.ਆਈ. ਐਂਡ ਐੱਮ.ਐੱਲ.) ਦੀ ਟੀਮ ਨੂੰ ਮਿਲਿਆ।
ਅੰਤ ਵਿੱਚ ਪ੍ਰਿੰਸੀਪਲ   ਨੇ ਸਾਰੇ ਜੇਤੂਆਂ ਤੇ ਭਾਗ ਲੈਣ ਵਾਲਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸਾਰੇ ਵਿਭਾਗਾਂ ਦੇ ਇੰਚਾਰਜ ਵੀ ਹਾਜ਼ਰ ਸਨ।