ਡਾਕਟਰ ਰਾਜਪ੍ਰੀਤ ਕੌਰ ਚੁਣੀ ਗਈ ਮਿਸ ਪੰਜਾਬਣ

ਗੜਸ਼ੰਕਰ 29 ਜੁਲਾਈ - ਵੂਮੈਨ ਸਿਟੀ ਕਲੱਬ ਗੜਸ਼ੰਕਰ ਵੱਲੋਂ ਤੀਆਂ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਇੱਥੋਂ ਦੇ ਪਿੰਕ ਰੋਜ਼ ਹੋਟਲ ਵਿੱਚ ਇੱਕ ਸਮਾਗਮ ਕਰਾਇਆ ਗਿਆ। ਇਸ ਬੇਹਦ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਕਲੱਬ ਨਾਲ ਜੁੜੀਆਂ ਹੋਈਆਂ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਉਥੇ ਨਾਲ ਹੀ ਆਮ ਮਹਿਲਾਵਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ।

ਇਸ ਮੌਕੇ ਮਿਸ ਪੰਜਾਬਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਰਾਜਪ੍ਰੀਤ ਕੌਰ ਮਿਸ ਪੰਜਾਬਣ ਚੁਣੀ ਗਈ,  ਕਲੱਬ ਦੀਆਂ ਸਮੂਹ ਮੈਂਬਰਾਂ ਅਤੇ ਹਾਜ਼ਰ ਮਹਿਲਾਵਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ।