ਪਿੰਡ ਸੋਹਾਣਾ ਵਿਖੇ ਢਹਿ ਚੁੱਕੀ ਧਰਮਸ਼ਾਲਾ ਦਾ ਕੰਮ ਸ਼ੁਰੂ ਕੀਤਾ
ਐਸ ਏ ਐਸ ਨਗਰ, 26 ਅਗਸਤ- ਨਗਰ ਨਿਗਮ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ ਨੇ ਪਿੰਡ ਸੋਹਾਣਾ ਵਿਖੇ ਢਹਿ ਚੁੱਕੀ ਧਰਮਸ਼ਾਲਾ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਸ ਧਰਮਸ਼ਾਲਾ ਦੀ ਇਮਾਰਤ ਢਹਿ ਗਈ ਸੀ ਅਤੇ ਹੁਣ ਇਸਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ।

ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਪਹਿਲਾਂ ਇਸ ਥਾਂ ਤੇ ਸ਼ਰਾਰਤੀ ਅਨਸਰਾਂ ਨੇ ਕਬਜ਼ਾ ਕਰ ਲਿਆ ਸੀ ਅਤੇ ਤਿੰਨ ਸਾਲ ਪਹਿਲਾਂ ਪਿੰਡ ਨਿਵਾਸੀਆਂ ਦੀ ਮਦਦ ਨਾਲ ਇਹ ਕਬਜ਼ਾ ਛੁੜਵਾਇਆ ਗਿਆ ਸੀ ਅਤੇ ਹੁਣ ਨਵੀਂ ਧਰਮਸ਼ਾਲਾ ਦੀ ਬਿਲਡਿੰਗ ਤਿਆਰ ਹੋਣ ਲੱਗੀ ਹੈ।
ਉਹਨਾਂ ਕਿਹਾ ਕਿ ਇਸ ਧਰਮਸ਼ਾਲਾ ਦੀ ਬਿਲਡਿੰਗ ਦੇ ਪਿੰਡ ਨਿਵਾਸੀਆਂ ਨੂੰ ਬਹੁਤ ਵੱਡੀ ਲੋੜ ਸੀ। ਉਹਨਾਂ ਮੰਗ ਵੀ ਕੀਤੀ ਕਿ ਧਰਮਸ਼ਾਲਾ ਨੂੰ ਆਉਣ ਵਾਲੇ ਸਮੇਂ ਵਿੱਚ ਕਮਿਊਨਿਟੀ ਸੈਂਟਰ ਵਿੱਚ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਦੇ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ ਜਾ ਰਹੇ ਹਨ। ਮੌਕੇ ਉੱਤੇ ਪਿੰਡ ਦੀਆਂ ਬਜੁਰਗ ਮਹਿਲਾਵਾਂ ਵੱਲੋਂ ਟੋਕਾ ਲਾਇਆ ਗਿਆ।
ਇਸ ਮੌਕੇ ਰੁਪਿੰਦਰ ਸਿੰਘ ਰੂਪਾ, ਰੂਬਲ ਪ੍ਰਧਾਨ, ਸੁਖਦੇਵ ਸਿੰਘ ਮਾਸਟਰ, ਚੂਹੜ ਸਿੰਘ ਸਾਬਕਾ ਪੰਚ, ਜਰਨੈਲ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ ਰੇੜਾ ਅਤੇ ਵੱਡੀ ਗਿਣਤੀ ਵਿੱਚ ਬਜੁਰਗਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ।