ਗਮਾਡਾ ਦਫਤਰ ਵਿਖੇ ਬਣੇ ਨਵੇਂ ਰਿਸੈਪਸ਼ਨ ਕੇਂਦਰ ਵਿੱਚ ਕੰਮ ਆਰੰਭ

ਐਸ. ਏ. ਐਸ. ਨਗਰ, 1 ਅਗਸਤ- ਗਮਾਡਾ ਦੇ ਫੇਜ਼ 8 ਵਿੱਚ ਸਥਿਤ ਦਫਤਰ ਵਿੱਚ ਨਵੇਂ ਸਿਰੇ ਤੋਂ ਬਣਾਏ ਗਏ ਰਿਸੈਪਸ਼ਨ ਕੇਂਦਰ ਵਿੱਚ ਕੰਮ ਆਰੰਭ ਹੋ ਗਿਆ ਹੈ ਅਤੇ ਇੱਥੇ ਬਣੇ ਵੱਖ-ਵੱਖ ਕਾਉਂਟਰਾਂ ਰਾਹੀਂ ਲੋਕਾਂ ਨੂੰ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ।

ਐਸ. ਏ. ਐਸ. ਨਗਰ, 1 ਅਗਸਤ- ਗਮਾਡਾ ਦੇ ਫੇਜ਼ 8 ਵਿੱਚ ਸਥਿਤ ਦਫਤਰ ਵਿੱਚ ਨਵੇਂ ਸਿਰੇ ਤੋਂ ਬਣਾਏ ਗਏ ਰਿਸੈਪਸ਼ਨ ਕੇਂਦਰ ਵਿੱਚ ਕੰਮ ਆਰੰਭ ਹੋ ਗਿਆ ਹੈ ਅਤੇ ਇੱਥੇ ਬਣੇ ਵੱਖ-ਵੱਖ ਕਾਉਂਟਰਾਂ ਰਾਹੀਂ ਲੋਕਾਂ ਨੂੰ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ।
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਵਨ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੀ ਇੱਕ ਟੀਮ ਵੱਲੋਂ ਅੱਜ ਗਮਾਡਾ ਦੇ ਨਵੇਂ ਰਿਸੈਪਸ਼ਨ ਕੇਂਦਰ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਡੀ. ਪੀ. ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਵਨ ਦੀ ਅਗਵਾਈ ਹੇਠ ਐਸੋਸੀਏਸ਼ਨ ਵੱਲੋਂ ਗਮਾਡਾ ਅਧਿਕਾਰੀਆਂ ਤਕ ਪਹੁੰਚ ਕਰਕੇ ਇੱਥੇ ਆਧੁਨਿਕ ਰਿਸੈਪਸ਼ਨ ਕੇਂਦਰ ਦੀ ਮੰਗ ਕੀਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਗਮਾਡਾ ਵੱਲੋਂ ਇਸ ਨਵੇਂ ਰਿਸੈਪਸ਼ਨ ਕੇਂਦਰ ਦਾ ਕੰਮ ਆਰੰਭ ਕਰਵਾਇਆ ਸੀ ਅਤੇ ਹੁਣ ਇਹ ਕੇਂਦਰ ਚਾਲੂ ਵੀ ਹੋ ਗਿਆ ਹੈ। 
ਇਸ ਮੌਕੇ ਐਮ. ਪੀ. ਸੀ. ਏ. ਦੇ ਖਜ਼ਾਨਚੀ ਹਰਪ੍ਰੀਤ ਸਿੰਘ ਲਹਿਲ, ਮਨਜੀਤ ਸਿੰਘ, ਤਰਨਪ੍ਰੀਤ ਸਿੰਘ ਅਤੇ ਸੰਜੀਵ ਵੀ ਹਾਜ਼ਿਰ ਸਨ।