ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਜੰਗਲਾਤ ਕਾਮਿਆਂ ਨੇ ਵਰਦੇ ਮੀਂਹ ਵਿੱਚ ਵਣ ਮੰਡਲ ਦਫਤਰ ਅੱਗੇ ਤਨਖਾਹਾਂ ਦੀ ਅਦਾਇਗੀ ਨਾ ਹੋਣ ਤੇ ਰੋਸ ਰੈਲੀ ਕੀਤੀ

ਪਟਿਆਲਾ 02 ਸੰਤਬਰ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ (1680) ਜਿਲਾ ਸਬ ਕਮੇਟੀ ਜੰਗਲਾਤ ਵਿਭਾਗ ਵੱਲੋਂ ਆਪਣੀਆਂ ਮੰਗਾਂ, ਰੈਗੂਲਰ ਕਰਨ ਦੀ ਪਾਲਿਸੀ ਵਿਰੁੱਧ, ਵਰਕਰਾਂ ਨੂੰ ਕੰਮ ਤੋਂ ਹਟਾਉਣ ਤੇ ਵਿਭਾਗ ਵਿਚਲੀ ਵਧ ਰਹੀ ਕੁਰੱਪਸ਼ਨ ਵਿਰੁੱਧ ਤੇ ਕਾਮਿਆਂ ਦੀ ਮਈ, ਜੂਨ, ਜੁਲਾਈ ਅਤੇ ਅਗਸਤ ਮਹੀਨੇ ਦੀਆਂ ਤਨਖਾਹਾਂ ਦਾ ਭੁਗਤਾਨ ਨਾ ਕਰਨ ਦੇ ਰੋਸ ਵਜੋਂ ਵਣ ਮੰਡਲ ਦਫਤਰ ਅੱਗੇ ਵਰਦੇ ਮੀਂਹ ਵਿੱਚ ਗੇਟ ਰੈਲੀ ਕੀਤੀ।

 ਤੇ ਸਰਕਾਰ ਸਮੇਤ ਵਿਭਾਗ ਦੇ ਅਧਿਕਾਰੀਆਂ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ਤੇ ਅਗਲੀ ਰੈਲੀ ਮਿਤੀ 05 ਸਤੰਬਰ ਨੂੰ ਵਣ ਪਾਲ ਦਫਤਰ ਅੱਗੇ ਕਰਨ ਦਾ ਐਲਾਨ ਕੀਤਾ ਗਿਆ। 
ਰੈਲੀ ਨੂੰ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਸ਼ਿਵ ਚਰਨ,  ਰਾਮ ਲਾਲ ਰਾਮਾ, ਹਰੀ ਰਾਮ ਨਿੱਕਾ,  ਤਰਲੋਕ ਸਿੰਘ ਮਾਡੁ ਤ੍ਰਿਲੋਚਨ ਮੰਡੋਲੀ ਦਰਸ਼ਣ ਮੱਲਿਆਲ ਗੁਰਮੇਲ ਬਾਹਮਣਾਂ ਪੱਲਾ ਸਿੰਘ ਹੁਸ਼ਿਆਰ ਸਿੰਘ ਰਾਕੇਸ਼ ਕੁਮਾਰ ਮੁਮਤਾਜ਼ ਜਸਵਿੰਦਰ ਸਿੰਘ ਬਲਵਿੰਰ ਸਿੰਘ ਆਦਿ ਆਗੂ ਨੇ ਸੰਬੋਧਨ ਕੀਤਾ।