ਪੇਕ ਦੇ ਫੈਕਲਟੀ ਮੈਂਬਰ ਨੂੰ ਏਐਸਸੀਈ ਵਲੋਂ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ

ਚੰਡੀਗੜ੍ਹ: 15 ਜੁਲਾਈ, 2025: ਦਿ ਅਮੈਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ (ਏਐਸਸੀਈ) ਨੇ ਰੀਜਨ-10 (ਜਿਸ ਵਿੱਚ ਦੁਨੀਆ ਦੇ ਲਗਭਗ 170 ਦੇਸ਼ ਸ਼ਾਮਲ ਹਨ) ਲਈ ਆਪਣੇ ਪ੍ਰਸਿੱਧ ਡਿਸਟਿੰਗਵਿਸ਼ਡ ਸਰਵਿਸ ਮੈਡਲ – 2025 ਦੇ ਵਿਜੇਤਾਵਾਂ ਦਾ ਐਲਾਨ ਕੀਤਾ ਹੈ। ਇਹ ਸਨਮਾਨ ਪਾਉਣ ਵਾਲਿਆਂ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ), ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਏਐਸਸੀਈ ਇੰਡੀਆ ਸੈਕਸ਼ਨ ਦੇ ਮੌਜੂਦਾ ਪ੍ਰਧਾਨ ਡਾ. ਹਰ ਅਮ੍ਰਿਤ ਸਿੰਘ ਸੰਧੂ ਦਾ ਨਾਮ ਸ਼ਾਮਲ ਹੈ। ਇਹ ਉਨ੍ਹਾਂ ਦੀਆਂ ਸਿਵਲ ਇੰਜੀਨੀਅਰਿੰਗ ਪੇਸ਼ੇ ਨੂੰ ਉੱਚਾਈਆਂ ‘ਤੇ ਲੈ ਜਾਣ ਅਤੇ ਏਐਸਸੀਈ ਦੇ ਮਿਸ਼ਨ ਨੂੰ ਅੱਗੇ ਵਧਾਉਣ ਵੱਲ ਉਨ੍ਹਾਂ ਦੇ ਉਤਕ੍ਰਿਸ਼ਟ ਯਤਨਾਂ ਦੀ ਕਦਰ ਹੈ।

ਚੰਡੀਗੜ੍ਹ: 15 ਜੁਲਾਈ, 2025: ਦਿ ਅਮੈਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ (ਏਐਸਸੀਈ) ਨੇ ਰੀਜਨ-10 (ਜਿਸ ਵਿੱਚ ਦੁਨੀਆ ਦੇ ਲਗਭਗ 170 ਦੇਸ਼ ਸ਼ਾਮਲ ਹਨ) ਲਈ ਆਪਣੇ ਪ੍ਰਸਿੱਧ ਡਿਸਟਿੰਗਵਿਸ਼ਡ ਸਰਵਿਸ ਮੈਡਲ – 2025 ਦੇ ਵਿਜੇਤਾਵਾਂ ਦਾ ਐਲਾਨ ਕੀਤਾ ਹੈ।
ਇਹ ਸਨਮਾਨ ਪਾਉਣ ਵਾਲਿਆਂ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ), ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਏਐਸਸੀਈ ਇੰਡੀਆ ਸੈਕਸ਼ਨ ਦੇ ਮੌਜੂਦਾ ਪ੍ਰਧਾਨ ਡਾ. ਹਰ ਅਮ੍ਰਿਤ ਸਿੰਘ ਸੰਧੂ ਦਾ ਨਾਮ ਸ਼ਾਮਲ ਹੈ। ਇਹ ਉਨ੍ਹਾਂ ਦੀਆਂ ਸਿਵਲ ਇੰਜੀਨੀਅਰਿੰਗ ਪੇਸ਼ੇ ਨੂੰ ਉੱਚਾਈਆਂ ‘ਤੇ ਲੈ ਜਾਣ ਅਤੇ ਏਐਸਸੀਈ ਦੇ ਮਿਸ਼ਨ ਨੂੰ ਅੱਗੇ ਵਧਾਉਣ ਵੱਲ ਉਨ੍ਹਾਂ ਦੇ ਉਤਕ੍ਰਿਸ਼ਟ ਯਤਨਾਂ ਦੀ ਕਦਰ ਹੈ।
ਡਾ. ਸੰਧੂ ਨੇ 2014 ਵਿੱਚ ਪੇਕ 'ਚ ਏਐਸਸੀਈ ਚੈਪਟਰ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੂੰ 2016 ਅਤੇ 2020 ਵਿੱਚ ਏਐਸਸੀਈ ਹੈੱਡਕਵਾਰਟਰ ਵਲੋਂ ਆਉਟਸਟੈਂਡਿੰਗ ਫੈਕਲਟੀ ਐਡਵਾਈਜ਼ਰ ਐਵਾਰਡ ਮਿਲੇ। ਉਨ੍ਹਾਂ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਸਥਿਰਤਾ ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਏਐਸਸੀਈ ਕਾਨਫਰੰਸ ਦਾ ਵੀ ਸਫਲ ਆਯੋਜਨ ਹੋਇਆ।
2018 ਵਿੱਚ ਉਨ੍ਹਾਂ ਨੂੰ ਡਿਜੀਟਲ ਇੰਡੀਆ ਮੁਹਿੰਮ 'ਚ ਮਹੱਤਵਪੂਰਨ ਯੋਗਦਾਨ ਲਈ ਗਣਤੰਤਰ ਦਿਵਸ ‘ਤੇ ਯੂਟੀ ਪ੍ਰਸ਼ਾਸਨ ਵਲੋਂ ਕਮੇਂਡੇਸ਼ਨ ਸਰਟੀਫਿਕੇਟ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਹੁਣ ਡਾ. ਸੰਧੂ ਨੂੰ ਇਹ ਅੰਤਰਰਾਸ਼ਟਰੀ ਮੈਡਲ ਅਕਤੂਬਰ 2025 ਵਿੱਚ ਸੀਐਟਲ, ਅਮਰੀਕਾ ਵਿੱਚ ਹੋਣ ਵਾਲੀ ਏਐਸਸੀਈ 2025 ਕਨਵੇਂਸ਼ਨ ਦੇ ਦੌਰਾਨ, ਗਲੋਬਲ ਰਿਸੈਪਸ਼ਨ ਵਿੱਚ ਵਿਦੇਸ਼ਾਂ ਤੋਂ ਆ ਰਹੇ 2,000 ਤੋਂ ਵੱਧ ਸਿਵਲ ਇੰਜੀਨੀਅਰਾਂ ਦੀ ਹਾਜ਼ਰੀ ਵਿੱਚ ਦਿੱਤਾ ਜਾਵੇਗਾ। ਇਸ ਸਮਾਰੋਹ ਵਿੱਚ ਏਐਸਸੀਈ ਦੇ ਪ੍ਰਧਾਨ ਫੇਨਿਓਸਕੀ ਪੇਨਾ-ਮੋਰਾ, ਪ੍ਰਧਾਨ-ਚੁਣੀ ਮਾਰਸ਼ਾ, ਅਤੇ ਐਗਜ਼ੀਕਿਊਟਿਵ ਡਾਇਰੈਕਟਰ ਥੌਮਸ ਸਮਿਥ ਸਮੇਤ ਕਈ ਪ੍ਰਮੁੱਖ ਵਿਦਵਾਨ ਸ਼ਾਮਲ ਹੋਣਗੇ।
ਪੇਕ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਐਸ. ਕੇ. ਸਿੰਘ ਨੇ ਡਾ. ਸੰਧੂ ਨੂੰ ਵਧਾਈ ਦਿੰਦਿਆਂ ਕਿਹਾ: "ਇਹ ਸਨਮਾਨ ਡਾ. ਸੰਧੂ ਦੀ ਲਗਨ ਅਤੇ ਉਤਕ੍ਰਿਸ਼ਟਤਾ ਲਈ ਉਨ੍ਹਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ। ਇਹ ਪੇਕ ਦੀ ਇਸ ਕਮਿਟਮੈਂਟ ਨੂੰ ਵੀ ਝਲਕਾਉਂਦਾ ਹੈ ਕਿ ਅਸੀਂ ਵਿਦਿਆਰਥੀਆਂ ਵਿੱਚ ਨੇਤ੍ਰਤਵ, ਨਵੀਨਤਾ ਅਤੇ ਪ੍ਰਾਥਮਿਕ ਇੰਜੀਨੀਅਰਿੰਗ ਖੇਤਰਾਂ ਵਿਚ ਗਲੋਬਲ ਉਤਕ੍ਰਿਸ਼ਟਤਾ ਦਾ ਵਿਕਾਸ ਕਰ ਰਹੇ ਹਾਂ।”