ਵੈਟਨਰੀ ਯੂਨੀਵਰਸਿਟੀ ਵਿਗਿਆਨੀ ਨੇ ਹਲਕਾਅ ਦੇ ਖ਼ਾਤਮੇ ਸੰਬੰਧੀ ਦਿੱਤਾ ਦ੍ਰਿਸ਼ਟੀਕੋਣ

ਲੁਧਿਆਣਾ 29 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੀ ਵਿਗਿਆਨੀ ਡਾ. ਸਿਮਰਨਪ੍ਰੀਤ ਕੌਰ ਨੇ ਰੇਬੀਜ਼ਕੋਨ 2025 ਕਾਨਫਰੰਸ ਵਿੱਚ ਇਕ ਮਾਹਿਰ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ ‘ਵਨ ਹੈਲਥ ਦ੍ਰਿਸ਼ਟੀਕੋਣ: ਹਲਕਾਅ ਖ਼ਾਤਮੇ ਵਿੱਚ ਵੈਟਨਰੀ ਡਾਕਟਰ ਦੀ ਭੂਮਿਕਾ’। ਇਹ ਰਾਸ਼ਟਰੀ ਕਾਨਫਰੰਸ ਪੀ ਜੀ ਆਈ ਚੰਡੀਗੜ੍ਹ ਵਿਖੇ ਵਿਸ਼ਵ ਹਲਕਾਅ ਦਿਵਸ ਦੇ ਮੌਕੇ ’ਤੇ ਕਰਵਾਈ ਗਈ। ਡਾ. ਸਿਮਰਨ ਨੇ ਦੱਸਿਆ ਕਿ ਭਾਰਤ ਵਿੱਚ ਹਲਕਾਅ ਦੇ 97 ਪ੍ਰਤੀਸ਼ਤ ਮਾਮਲਿਆਂ ਦਾ ਕਾਰਣ ਖੁੱਲ੍ਹੇ ਘੁੰਮਦੇ ਕੁੱਤੇ ਹਨ।

 ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵੈਟਨਰੀ ਡਾਕਟਰ ਦੀ ਭੂਮਿਕਾ ਬਹੁਤ ਅਹਿਮ ਬਣ ਜਾਂਦੀ ਹੈ ਕਿਉਂਕਿ ਹਲਕਾਅ ਨੂੰ ਕਾਬੂ ਕਰਨ ਲਈ ਕੁੱਤਿਆਂ ਦਾ ਟੀਕਾਕਰਨ, ਨਿਗਰਾਨੀ ਰੱਖਣਾ, ਸਮਾਜਿਕ ਜਾਗਰੂਕਤਾ ਅਤੇ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਤੇ ਪਸ਼ੂਆਂ ਦੇ ਡਾਕਟਰਾਂ ਵਿੱਚ ਪੇਸ਼ੇਵਰ ਤਾਲਮੇਲ ਨਾਲ ਹੀ ਇਸ ਖੇਤਰ ਵਿੱਚ ਬਹੁਤ ਲਾਭ ਮਿਲ ਸਕਦਾ ਹੈ ਜਿਸ ਨਾਲ ਕਿ ਅਸੀਂ ਸੰਨ 2030 ਤਕ ਹਲਕਾਅ ਤੋਂ ਹੋਣ ਵਾਲੀਆਂ ਮੌਤਾਂ ਖ਼ਤਮ ਕਰਨ ਦੇ ਆਲਮੀ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।
          ਇਸ ਕਾਨਫਰੰਸ ਵਿੱਚ ਮਨੁੱਖੀ ਅਤੇ ਪਸ਼ੂ ਸਿਹਤ ਦੇ ਵਿਭਿੰਨ ਖੇਤਰਾਂ ਦੇ ਮਾਹਿਰ ਅਤੇ ਖੋਜਕਰਤਾ ਇਕੱਠੇ ਹੋਏ ਜਿਨ੍ਹਾਂ ਨੇ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦਾ ਅਹਿਦ ਲਿਆ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸੈਂਟਰ ਫਾਰ ਵਨ ਹੈਲਥ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ’ਤੇ ਕਾਬ ਪਾਉਣ ਲਈ ਨਿੱਗਰ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ, ਟੀਕਾਕਰਨ, ਵਿਦਿਅਕ ਪ੍ਰੋਗਰਾਮ ਅਤੇ ਵਿਭਿੰਨ ਭਾਈਵਾਲ ਧਿਰਾਂ ਦੇ ਸਹਿਯੋਗ ਨਾਲ ਅਸੀਂ ਇਸ ਸਮੱਸਿਆ ਦਾ ਢੁੱਕਵਾਂ ਹਲ ਕੱਢ ਸਕਦੇ ਹਾਂ।
          ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਡਾ. ਸਿਮਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਸੂਬੇ ਵੱਲੋਂ ਚਲਾਈ ਜਾ ਰਹੀ ਕਿਰਿਆ ਯੋਜਨਾ ਸੰਬੰਧੀ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਦੇ ਆਲਮੀ ਹਲਕਾਅ ਦਿਵਸ ਸੰਬੰਧੀ ਦਿੱਤੇ ਗਏ ਨਾਅਰੇ ‘ਹੁਣੇ ਕਾਰਵਾਈ: ਤੁਸੀਂ, ਮੈਂ ਅਤੇ ਭਾਈਚਾਰਾ’ ’ਤੇ ਧਿਆਨ ਕੇਂਦਰਿਤ ਕਰਦਿਆਂ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧੀਏ।