ਦੇਸ਼ ਦੀ ਏਕਤਾ ਅਤੇ ਤਰੱਕੀ ਸੀ ਪੰਡਿਤ ਦੀਨ ਦਯਾਲ ਉਪਾਧਿਆਯ ਦਾ ਸੁਪਨਾ- ਖੰਨਾ
ਹੁਸ਼ਿਆਰਪੁਰ- ਪੰਡਿਤ ਦੀਨ ਦਯਾਲ ਉਪਾਧਿਆਯ ਦੇ ਜਨਮਦਿਨ ਦੇ ਸੰਬੰਧ ਵਿੱਚ' ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪੰਡਿਤ ਜੀ ਦੇ ਜੀਵਨ ਬਾਰੇ ਰੌਸ਼ਨੀ ਪਾਉਂਦੀਆਂ ਕਿਹਾ ਕਿ ਪੰਡਿਤ ਜੀ ਦਾ ਜਨਮ 25 ਸਤੰਬਰ 1916 ਨੂੰ ਮਥੁਰਾ ਜ਼ਿਲ੍ਹੇ ਦੇ ਨਗਲਾ ਚੰਦ੍ਰਭਾਨ ਪਿੰਡ ਵਿੱਚ ਹੋਇਆ ਸੀ। ਸੰਘ ਦੇ ਮਾਧਿਅਮ ਰਾਹੀਂ ਹੀ ਉਪਾਧਿਆਯ ਜੀ ਸਿਆਸਤ ਵਿੱਚ ਆਏ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਹੇਠ ਭਾਰਤੀ ਜਨਸੰਘ ਦੀ ਸਥਾਪਨਾ ਹੋਈ। ਪੰਡਿਤ ਦੀਨ ਦਯਾਲ ਉਪਾਧਿਆਯ ਜੀ ਇਸ ਪਾਰਟੀ ਦੇ ਮਹਾਮੰਤਰੀ ਬਣੇ। ਖੰਨਾ ਨੇ ਕਿਹਾ ਕਿ ਪੰਡਿਤ ਦੀਨ ਦਯਾਲ ਉਪਾਧਿਆਯ ਸੱਚੀ ਸੁੱਚੀ ਸਿਆਸਤ ਅਤੇ ਚਰਿਤਰਵਾਨ ਨੇਤ੍ਰਿਤਵ ਦੇ ਪੱਖਧਰ ਸਨ, ਜਿਸ ਕਰਕੇ ਹੀ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਜੇ ਮੈਨੂੰ ਦੋ ਦੀਨਦਯਾਲ ਮਿਲ ਜਾਣ ਤਾਂ ਮੈਂ ਭਾਰਤੀ ਰਾਜਨੀਤੀ ਦਾ ਨਕਸ਼ਾ ਬਦਲ ਦੇਵਾਂ।
ਦੇਸ਼ ਦੀ ਏਕਤਾ ਅਤੇ ਤਰੱਕੀ ਪੰਡਿਤ ਦੀਨ ਦਯਾਲ ਉਪਾਧਿਆਯ ਦਾ ਸੁਪਨਾ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਹਰ ਨੇਤਾ ਅਤੇ ਕਾਰਕੁਨ ਪੰਡਿਤ ਜੀ ਦੇ ਨਕਸ਼ੇ ਕਦਮ 'ਤੇ ਤੁਰਦਿਆਂ ਭਾਰਤ ਦੀ ਰਾਜਨੀਤੀ ਨੂੰ ਸੁੱਚਾ ਬਣਾਉਣ ਅਤੇ ਦੇਸ਼ ਦੀ ਏਕਤਾ ਤੇ ਤਰੱਕੀ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਿਹਾ ਹੈ। ਖੰਨਾ ਨੇ ਕਿਹਾ ਕਿ ਪੰਡਿਤ ਦੀਨ ਦਯਾਲ ਉਪਾਧਿਆਯ ਦੇ ਅੰਤਿਓਦਯ ਅਤੇ ਏਕਾਤਮ ਮਨਵਾਦ ਦੇ ਵਿਚਾਰਾਂ 'ਤੇ ਮੋਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।