ਬਸੰਤ ਰਿਤੂ ਕਲੱਬ ਨੇ ਬੀ.ਐਨ. ਖਾਲਸਾ ਸਕੂਲ ਵਿਖੇ ਲਗਾਏ ਛਾਂਦਾਰ ਪੌਦੇ

ਪਟਿਆਲਾ - ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਮੇਰਾ ਯੂਵਾ ਭਾਰਤ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਬੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਵਿਖੇ ਵਣਮਹਾ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਗੁਰਦੀਸ਼ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ਼ੰਕਰ ਲਾਲ ਖੁਰਾਣਾ ਮਿਊਂਸਿਪਲ ਕੌਂਸਰ ਵਾਰਡ ਨੰਬਰ 8 ਤ੍ਰਿਪੜੀ ਪਟਿਆਲਾ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਾਮ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ ਗਿਆ।

ਬਸੰਤ ਰਿਤੂ ਯੂਥ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਹਰ ਸਾਲ ਬੀ.ਐਨ. ਖਾਲਸਾ ਸਕੂਲ ਮਾਲ ਰੋਡ ਤੋਂ ਵਣ ਮਹਾ ਉਤਸਵ ਦੀ ਸ਼ੁਰੂਆਤ ਕੀਤੀ ਜਾਦੀ ਹੈ ਅਤੇ ਉਹਨਾਂ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਵਧੇਰੇ ਪੌਦੇ ਲਗਾਉਣ ਦੀ ਅਪੀਲ ਕੀਤੀ ਉਸ ਦੇ ਨਾਲ  ਨਾਲ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਅਤੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਜਨਮਦਿਨ ਤੇ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। 
ਮੁੱਖ ਮਹਿਮਾਨ ਸ਼ੰਕਰ ਲਾਲ ਖੁਰਾਣਾ ਮਿਊਂਸਿਪਲ ਕੌਂਸਲਰ ਵਾਰਡ ਨੰਬਰ 8 ਤ੍ਰਿਪੜੀ ਪਟਿਆਲਾ ਨੇ ਆਖਿਆ ਕਿ ਉਹ ਪਿਛਲੇ 30 ਸਾਲਾਂ ਤੋਂ ਕਲੱਬ ਨਾਲ ਜੁੜੇ ਹੋਏ ਹਨ ਅਤੇ ਕਲੱਬ ਵੱਲੋਂ ਪਿੰਡ—ਪਿੰਡ ਅਤੇ ਸ਼ਹਿਰ ਸ਼ਹਿਰ ਜਾ ਕੇ ਪੰਜਾਬ ਦੇ 5 ਜਿਲਿਆ ਦੇ 500 ਪਿੰਡਾਂ ਵਿੱਚ ਸਾਡੇ ਤਿੰਨ ਲੱਖ ਪੌਦੇ ਜ਼ੋ ਲਗਾਏ ਹਨ ਅਤੇ ਉਹਨਾਂ ਪੌਦਿਆਂ ਤੇ ਲਗਭਗ 38 ਲੱਖ ਰੁਪਏ ਜ਼ੋ ਖਰਚ ਕੀਤਾ ਹੈ ਉਹ ਇੱਕ ਵਿਲੱਖਣਾ ਅਤੇ ਸ਼ਲਾਘਾਯੋਗ ਕੰਮ ਹੈ। ਸਾਡੇ ਸਮਾਜ ਨੂੰ ਇਸ ਤਰ੍ਹਾਂ ਦੇ ਕਲੱਬ ਨਾਲ ਜੁੜ ਕੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਵਿਗੜਦੇ ਹੋਏ ਵਾਤਾਵਰਨ ਨੂੰ ਬਚਾਉਂਦੇ ਹੋਏ ਵਧੇਰੇ ਪੌਦੇ ਲਗਾ ਕੇ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਦਾ ਮਾਹੌਲ ਪੈਦਾ ਕਰ ਸਕੀਏ। 
ਸਕੂਲ ਦੇ ਪ੍ਰਿਸੀਪਲ ਗੁਰਦੀਸ਼ ਸਿੰਘ ਨੇ ਵੀ ਆਪਣੇ ਵਿਚਾਰਾਂ ਵਿੱਚ ਆਖਿਆ ਕਿ ਬਸੰਤ ਰਿਤੂ ਕਲੱਬ ਪਿਛਲੇ 5 ਸਾਲਾਂ ਤੋਂ ਲਗਾਤਾਰ ਵਣ ਮਹਾਉਤਸਵ ਦੀ ਸ਼ੁਰੂਆਤ ਸਾਡੇ ਸਕੂਲ ਤੋਂ ਕਰਦਾ ਆ ਰਿਹਾ ਹੈ ਅਤੇ ਸਾਡੇ ਸਕੂਲ ਦੇ ਵਿਦਿਆਰਥੀਆ ਨੂੰ ਪੌਦੇ ਲਗਾਉਣ ਅਤੇ ਪਾਣੀ ਬਚਾਉਣ ਲਈ ਪ੍ਰੇਰਿਤ ਵੀ ਕਰਦਾ ਹੈ ਅਤੇ ਕਲੱਬ ਵਲੋਂ ਹੁਣ ਤੱਕ ਸਕੂਲ ਵਿਖੇ 150 ਪੌਦੇ ਲਗਾਏ ਜਾ ਚੁੱਕੇ ਹਨ। 
ਇਸ ਮੌਕੇ ਸਕੂਲ ਅਧਿਆਪਕ ਪੂਜਾ ਸ਼ਰਮਾ, ਗੁਰਮੀਤ ਸਿੰਘ, ਹਰਜੀਤ ਕੌਰ, ਦਿਲਜੋਤ ਕੌਰ, ਜਤਿੰਦਰ ਰਾਣੀ, ਨੀਲਮ ਸ਼ਰਮਾ, ਜ਼ਸਵਿੰਦਰ ਕੌਰ, ਅਸ਼ੋਕ ਨਾਸਰਾ, ਅਭਿਨਵ ਸ਼ਰਮਾ, ਸੰਤੋਸ਼ ਲਾਲਵਾਨੀ, ਮੁਕੇਸ਼ ਸ਼ਰਮਾ, ਮੇਹਰਵਾਨ ਸਿੰਘ ਮਾਗੋ, ਧਰਮਿੰਦਰ ਕੁਮਾਰ, ਤਰਸੇਮ ਲਾਲ ਆਦਿ ਹਾਜਰ ਸਨ।
ਤਸਵੀਰ ਵਿੱਚ : ਬਸੰਤ ਰਿਤੂ ਯੂਥ ਕਲੱਬ ਤ੍ਰਿ਼ਪੜੀ ਪਟਿਆਲਾ ਵੱਲੋਂ ਬੀ.ਐਨ.ਖਾਲਸਾ ਸਕੂਲ ਪਟਿਆਲਾ ਵਿਖੇ ਪੌਦੇ ਲਗਾਉਂਦੇ ਹੋਏ ਸਕੂਲ ਪ੍ਰਿੰਸੀਪਲ ਗੁਰਦੀਸ਼ ਸਿੰਘ, ਮੁੱਖ ਮਹਿਮਾਨ ਸ਼ੰਕਰ ਲਾਲ ਖੁਰਾਣਾ ਐਮ.ਸੀ., ਗੁਰਮੀਤ ਸਿੰਘ, ਕਲੱਬ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੂਲ ਦੇ ਵਿਦਿਆਰਥੀ ਆਦਿ।