ਬਾਲ ਸਾਹਿਤ ਸਿਰਜਣ ਵਾਸਤੇ ਬਚਪਨ ਵਿੱਚ ਜਾਣਾ ਪੈਂਦਾ - ਮਨਮੋਹਣ ਸਿੰਘ ਦਾਊਂ

ਹੁਸ਼ਿਆਰਪੁਰ- ਬਾਲ ਸਾਹਿਤ ਦੀ ਸਿਰਜਣਾ ਵਾਸਤੇ ਲੇਖਕ ਨੂੰ ਬਚਪਨ ਵਿੱਚ ਜਾਣਾ ਪੈਂਦਾ ਹੈ। ਇਹ ਵਿਚਾਰ ਸ਼੍ਰੋਮਣੀ ਅਤੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇੱਕ ਸਾਹਿਤਕ ਸੰਵਾਦ ਮੌਕੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਬਾਲ ਸਾਹਿਤ ਦੇ ਲੇਖਕ ਲੰਮੇ ਲੰਮੇ ਵਾਕ ਬਣਾ ਕੇ ਬੱਚਿਆਂ ਨੂੰ ਉਲਝਣ ਵਿੱਚ ਪਾ ਰਹੇ ਹਨ।

ਹੁਸ਼ਿਆਰਪੁਰ- ਬਾਲ ਸਾਹਿਤ ਦੀ ਸਿਰਜਣਾ ਵਾਸਤੇ ਲੇਖਕ ਨੂੰ ਬਚਪਨ ਵਿੱਚ ਜਾਣਾ ਪੈਂਦਾ ਹੈ। ਇਹ ਵਿਚਾਰ ਸ਼੍ਰੋਮਣੀ ਅਤੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇੱਕ ਸਾਹਿਤਕ ਸੰਵਾਦ ਮੌਕੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਬਾਲ ਸਾਹਿਤ ਦੇ ਲੇਖਕ ਲੰਮੇ ਲੰਮੇ ਵਾਕ ਬਣਾ ਕੇ ਬੱਚਿਆਂ ਨੂੰ ਉਲਝਣ ਵਿੱਚ ਪਾ ਰਹੇ ਹਨ।
 ਜਦਕਿ ਬੱਚਿਆਂ ਵਾਸਤੇ ਛੋਟੇ ਛੋਟੇ ਪ੍ਰਭਾਵਸ਼ਾਲੀ ਅਤੇ ਮਨੋਰੰਜਕ ਵਾਕ ਹੋਣੇ ਚਾਹੀਦੇ ਹਨ। ਉਹਨਾਂ ਵਾਸਤੇ ਸ਼ਬਦਾਂ ਦੀ ਚੋਣ ਵੀ ਉਨ੍ਹਾਂ ਦੀ ਉਮਰ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਸਿਰਜੇ ਜਾ ਰਹੇ ਬਾਲ ਸਾਹਿਤ ਵਿੱਚੋਂ ਬੱਚਿਆਂ ਦੀਆਂ ਹਾਣੀ ਪੁਸਤਕਾਂ ਲੱਭਣੀਆਂ ਬਹੁਤ ਔਖੀਆਂ ਹਨ। 
ਸੁਹਿਰਦ ਅਤੇ ਸੰਜੀਦਾ ਸਾਹਿਤਕਾਰ ਸਿਰਜਣਾ ਤਾਂ ਕਰ ਰਹੇ ਹਨ ਪਰ ਉਹਨਾਂ ਦੀ ਸਿਰਜਣਾ ਬਾਲ ਪਾਠਕਾਂ ਤੱਕ ਪੁੱਜ ਨਹੀਂ ਰਹੀ ਜਿਸ ਵਾਸਤੇ ਅਧਿਆਪਕ ਅਤੇ ਮਾਪੇ ਜ਼ਿੰਮੇਵਾਰ ਹਨ। ਉਹਨਾਂ ਅੱਗੇ ਕਿਹਾ ਕਿ ਸਾਹਿਤ ਸਿਰਜਣਾ ਦੀਆਂ ਵਿਧੀਆਂ ਵਿੱਚ ਲੇਖਕ ਕੋਲ ਇਤਿਹਾਸਕ, ਵਰਤਮਾਨ ਅਤੇ ਭਵਿੱਖਮਈ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। 
     ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ ਆਯੋਜਿਤ ਕੀਤੇ ਇਸ ਸੰਵਾਦ ਵਿੱਚ ਵਿਸ਼ਵ ਪ੍ਰਸਿੱਧ ਸਾਹਿਤਕਾਰ ਅਤੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਨੂੰ ਉਚੇਚੇ ਤੌਰ ਤੇ ਹਾਜ਼ਰ ਹੋਏ। ਉਹਨਾਂ ਨੇ ਜਿੱਥੇ ਆਪਣੀ ਗਾਇਕੀ ਨਾਲ ਭਰਪੂਰ ਅਨੰਦ ਪ੍ਰਦਾਨ ਕੀਤਾ ਉੱਥੇ ਆਪਣੀ ਚਿੱਤਰਕਾਰੀ ਨਾਲ ਵੀ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।
 ਉਹਨਾਂ ਆਪਣੀਆਂ ਨਵੀਆਂ ਕਹਾਣੀਆਂ ਵੀ ਨਾਲ ਬਣਾਈ ਚਿੱਤਰਕਾਰੀ ਵੀ ਪੇਸ਼ ਕੀਤੀ। ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਉਣ ਵਾਲੇ ਸਮੇਂ ਵਿੱਚ 1990 ਵਰਗਾ ਇੱਕ ਬਾਲ ਕਾਫਲਾ ਵੀ ਚਲਾਇਆ ਜਾਵੇਗਾ ।ਇਸ ਕਾਫਲੇ ਦਾ ਮਨੋਰਥ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਅਤੇ ਉਨ੍ਹਾਂ ਨੂੰ ਮਾਤ ਭਾਸ਼ਾ ਨਾਲ ਜੋੜ ਕੇ ਆਪਣੀ ਅਮੀਰ ਵਿਰਾਸਤ ਦੇ ਧਾਰਨੀ ਬਣਾਉਣਾ ਹੈ। 
ਇਸ ਮੌਕੇ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਉਹਨਾਂ ਵੱਲੋਂ ਸਿਰਜਿਆ ਜਾ ਰਿਹਾ ਬਾਲ ਸਾਹਿਤ ਬਹੁ ਵਿਧਾਵੀ ਹੋਣ ਕਰਕੇ ਹਰ ਪਾਠਕ ਵੱਲੋਂ ਪਿਆਰਿਆ ਤੇ ਸਤਿਕਾਰਿਆ ਜਾ ਰਿਹਾ ਹੈ। ਮਨਮੋਹਨ ਸਿੰਘ ਦਾਊਂ ਅਤੇ ਕਮਲਜੀਤ ਨੀਲੋਂ ਵਰਗੇ ਕਲਾਕਾਰ ਤੇ ਸਾਹਿਤਕਾਰ ਸੰਸਾਰ ਵਿੱਚ ਅਕਸਰ ਪੈਦਾ ਨਹੀਂ ਹੁੰਦੇ। ਜਿੱਥੇ ਉਨ੍ਹਾਂ ਦੇ ਸਾਹਿਤ ਤੋਂ ਵਿਦਿਆਰਥੀ ਆਪਣਾ ਜੀਵਨ ਸੰਵਾਰ ਰਹੇ ਹਨ ਉਥੇ ਨਵੇਂ ਸਾਹਿਤਕਾਰ ਵੀ ਪੈਦਾ ਹੋ ਰਹੇ ਹਨ।
    ਬੀਬੀ ਦਲਜੀਤ ਕੌਰ ਦਾਊਂ ਹੈ ਆਯੁਰਵੈਦ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਡੀ ਰਸੋਈ ਵਿੱਚ ਮੌਜੂਦ ਹੈ ਜਿਸ ਤੋਂ ਅਸੀਂ ਅਵੇਸਲੇ ਹੋਏ ਬੈਠੇ ਹਾਂ। ਅਸੀਂ ਗੋਲੀ ਖਾਣਾ ਸੌਖਾ ਕੰਮ ਸਮਝਦੇ ਹਾਂ ਜਦਕਿ ਕਾਹੜੇ, ਸੌਂਫ਼ ਅਜਵੈਣ ,ਆਦਰਕ ਅਤੇ ਕਾਲੀ ਮਿਰਚ ਵਰਗੀਆਂ ਵਸਤਾਂ ਦਾ ਸਹੀ ਢੰਗ ਨਾਲ ਪ੍ਰਯੋਗ ਨਹੀਂ ਕਰਦੇ। ਡੱਬਾ ਬੰਦ ਅਤੇ ਪੈਕਟ ਬੰਦ ਵਸਤਾਂ ਦੇ ਆਦੀ ਹੋ ਕੇ ਆਪਣੇ ਆਪ ਨੂੰ ਬਿਮਾਰ ਕਰੀ ਜਾ ਰਹੇ ਹਾਂ। 
ਉਹਨਾਂ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਰਸੋਈ ਵਿੱਚ ਮੌਜੂਦ ਵਸਤਾਂ ਦੇ ਪ੍ਰਯੋਗ ਬਾਰੇ ਵੀ ਜਾਣਕਾਰੀ ਦਿੱਤੀ। ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ। ਕਿਹਾ ਕਿ ਉਹਨਾਂ ਦਾ ਮਨੋਰਥ ਮਾਤ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਜਿਸ ਰਾਹੀਂ ਆਉਣ ਵਾਲੀਆਂ ਪੀੜੀਆਂ ਆਪਣੇ ਅਮੀਰ ਵਿਰਸੇ ਨਾਲ ਜੁੜੀਆਂ ਰਹਿਣ। 
ਇਸ ਮੌਕੇ ਸਾਹਿਤਕ ਸੰਵਾਦ ਰਚਾਉਣ ਵਾਲਿਆਂ ਵਿੱਚ ਪ੍ਰਿੰਸੀਪਲ ਮਨਜੀਤ ਕੌਰ, ਹਰਮਨਪ੍ਰੀਤ ਕੌਰ, ਸੁਖਮਨ ਸਿੰਘ, ਹਰਵੀਰ ਮਾਨ, ਕੈਂਚਰ ਸਿੰਘ ਬੈਂਸ, ਰਘੁਵੀਰ ਸਿੰਘ ਕਲੋਆ, ਨਰਿੰਦਰ ਕੁਮਾਰ,ਨਿਧੀ ਅਮਨ ਸਹੋਤਾ ਅਤੇ ਕੁਲਦੀਪ ਕੌਰ ਬੈਂਸ ਆਦਿ ਸ਼ਾਮਿਲ ਹੋਏ।