
ਪਿੰਡ ਬਲੌਂਗੀ ਦੇ ਵਾਰਡ ਨੰਬਰ 9 ਦੀ ਗਲੀ ਦਾ ਕੰਮ ਸ਼ੁਰੂ ਕੀਤਾ
ਬਲੌਂਗੀ, 26 ਅਗਸਤ- ਪਿੰਡ ਬਲੌਂਗੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਵਾਰਡ ਨੰਬਰ 9 ਦੀ ਗਲੀ ਦਾ ਕੰਮ ਸ਼ੁਰੂ ਕੀਤਾ ਗਿਆ।
ਬਲੌਂਗੀ, 26 ਅਗਸਤ- ਪਿੰਡ ਬਲੌਂਗੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਵਾਰਡ ਨੰਬਰ 9 ਦੀ ਗਲੀ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਵਿੱਚ ਲਾਇਬ੍ਰੇਰੀ ਦਾ ਵੀ ਕੰਮ ਚੱਲ ਰਿਹਾ ਹੈ ਜਿਹੜਾ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਬਰਸਾਤਾਂ ਹੋਣ ਕਾਰਨ ਕੰਮ ਰੋਕ ਦਿੱਤੇ ਗਏ ਸਨ ਅਤੇ ਹੁਣ ਪਿੰਡ ਦੇ ਰੁਕੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੁਹਾਲੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਗਿਆ ਹੈ ਕਿ ਪਿੰਡ ਦੇ ਜੋ ਵੀ ਕੰਮ ਰਹਿੰਦੇ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ।
ਇਸ ਮੌਕੇ ਪੰਚ ਗੁਰਵੀਰ ਸਿੰਘ, ਪੰਚ ਹਰਜੀਤ ਕੌਰ, ਪੰਚ ਰਣਜੀਤ ਕੌਰ, ਪੰਚ ਮਨਪ੍ਰੀਤ ਕੌਰ ਅਤੇ ਪਿੰਡ ਦੇ ਵਸਨੀਕ ਮੌਜੂਦ ਸਨ।
