ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵੱਲੋ ' ਕਾਲੀ ਮਾਤਾ ਮੰਦਿਰ ' ਨੂੰ ਦੋ ਲੱਖ ਰੁਪਏ ਚੈਂਕ ਭੇਟ
ਗੜ੍ਹਸੰਕਰ /ਹੁਸ਼ਿਆਰਪੁਰ 16 ਅਗਸਤ- ਬੀਤੇ ਦਿਨੀ ਕਾਲੀ ਮਾਤਾ ਮੰਦਿਰ ਪਿੰਡ ਰਾਮਪੁਰ ਬਿਲੜੌਂ ਵਿਖੇ ਸ਼੍ਰੀ ਰਾਮ ਨੌਮੀ ਮੌਕੇ ਮੰਦਿਰ ਦੇ ਮੁੱਖ ਗੇਟ ਤੇ ਚਾਰ ਦੀਵਾਰੀ ਦੀ ਉਸਾਰੀ ਵਾਸਤੇ ਗੜ੍ਹਸੰਕਰ ਤੋ ਵਿਧਾਨ ਸਭਾ ਪੰਜਾਬ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋ ਮੇਨ ਗੇਟ ਅਤੇ ਚਾਰ ਦੀਵਾਰੀ ਕੰਧ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਨ੍ਹਾਂ ਵੱਲੋ ਪਿੰਡ ਦੇ ਮੰਦਿਰ ਵਾਸਤੇ ਦੋ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਵੀ ਕੀਤਾ ਗਿਆ I

ਡਿਪਟੀ ਸਪੀਕਰ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਮਾਜ ਭਲਾਈ ਕੰਮਾ ਲਈ ਦੋ ਲੱਖ ਰੁਪਏ ਚੈੱਕ ਭੇਂਟ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਪਿੰਡ ਵਾਸੀਆ ਨੂੰ ਵਧਾਈਆਂ ਦਿੱਤੀਆ |
ਇਸ ਮੌਕੇ ਗੱਲਬਾਤ ਕਰਦਿਆ ਮੰਦਿਰ ਕਮੇਟੀ ਦੇ ਸਿਨੀਅਰ ਮੈਂਬਰ ਪੰਡਿਤ ਵੇਦ ਪ੍ਰਕਾਸ਼ ਨੇ ਦੱਸਿਆ ਡਿਪਟੀ ਸਪੀਕਰ ਸਾਹਿਬ ਵੱਲੋ ਸਾਡੇ ਇਸ ਮੰਦਿਰ ਨੂੰ ਕਾਫ਼ੀ ਵੱਡੀ ਦੇਣ ਹੈ ਜਦੋਂ ਵੀ ਅਸੀਂ ਇਨ੍ਹਾਂ ਨੂੰ ਮੰਦਿਰ ਦੇ ਕਿਸੀ ਵੀ ਪ੍ਰਕਾਰ ਦੇ ਕੰਮ ਬਾਰੇ ਬੇਨਤੀ ਕਰਦੇ ਹਾਂ ਤਾਂ ਇਨ੍ਹਾਂ ਵੱਲੋ ਵੱਧ ਚੜ੍ਹ ਕੇ ਮੰਦਿਰ ਵਾਸਤੇ ਰਾਸ਼ੀ ਭੇਟ ਕਰਦੇ ਹਨ ਤੇ ਅਖੀਰ ਵਿੱਚ ਕਮੇਟੀ ਮੈਂਬਰਾਂ ਵੱਲੋਂ ਵਿਧਾਨ ਸਭਾ ਪੰਜਾਬ ਤੋਂ ਡਿਪਟੀ ਸਪੀਕਰ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਗਿਆ I
ਇਸ ਮੌਕੇ ਪ੍ਰਧਾਨ ਰਵੀ ਰਾਜ ਖੰਨਾ, ਪੰਡਿਤ ਵੇਦ ਪ੍ਰਕਾਸ਼, ਵਿਕਾਸ਼ ਖੰਨਾ, ਬਿੰਦੂ ਚੌਧਰੀ, ਡਾਕਟਰ ਸ਼ੰਭੂ ਰਾਣਾ, ਦਵਿੰਦਰ ਦੱਤਾ, ਕੁਲਵਿੰਦਰ ਮਿਸਤਰੀ, ਰਜੀਵ ਖੰਨਾ, ਗੋਪਾਲ ਸਾਂਦਲ, ਛਿੰਦਾ ਪੇਂਟਰ, ਨਰਿੰਦਰ ਮਿਸਤਰੀ, ਜੱਗਾ ਚੌਧਰੀ, ਡਿੰਪਲ ਰਾਣਾ, ਸ਼ਿਵ ਰਾਣਾ, ਮੁਕੇਸ਼ ਚੌਧਰੀ, ਸਰਪੰਚ ਖੇਮਰਾਜ (ਸ਼ੰਭੂ), ਜੱਸੀ, ਬੌਬੀ, ਸੰਨੀ, ਰੋਹਿਤ, ਭਾਰਤ ਪੰਡਿਤ , ਕੇਸ਼ਵ ਰਾਣਾ, ਇੰਦਰਜੀਤ ਰਾਣਾ ,ਅਨੂਪੰਮ ਪਰਾਸ਼ਰ ,ਬਿੰਦੂ ਰਾਣਾ ਅਤੇ ਕਈ ਹੋਰ ਇਸ ਮੌਕੇ ਸਾਮਿਲ ਸਨ I