ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ ਓਦੋਂ ਤੱਕ ਧਰਨਾ ਜਾਰੀ ਰਹੇਗਾ- ਡਿਵੀਜ਼ਨ ਆਗੂ
ਗੜ੍ਹਸ਼ੰਕਰ- ਪਾਵਰਕਮ ਐਂਡ ਟ੍ਰਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ, ਬਿਜਲੀ ਬੋਰਡ ਦੇ ਕੱਚੇ ਮੁਲਜ਼ਮ ਸੀਐਚਵੀ ਵਰਕਰ ਨਾਲ ਆਏ ਦਿਨ ਪੰਜਾਬ ਚ ਕੋਈ ਨਾ ਕੋਈ ਘਾਤਕ ਤੇ ਗੈਰ ਘਾਤਕ ਹਾਦਸਾ ਵਾਪਰਿਆ ਰਹਿੰਦਾ ਹੈ। ਜਿੱਥੇ ਸਭ ਜਗਾ ਸੀਐਚਵੀ ਕਾਮੇ ਪੂਰੀ ਲਗਨ ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕੇ ਲਾਈਨਾ ਚਲਾਉਂਦੇ ਨੇ ਘਰ ਘਰ ਤਕ ਸਪਲਾਈ ਨਿਰਵਿਘਨ ਪਹੁੰਚਾਉਂਦੇ ਨੇ ਓਥੇ ਹੀ ਸਵਾਲ ਉਠਦਾ ਹੈ ਕਿ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਤੇ ਰੋਸ ਜਿਤਾਉਣਾ ਪੈਦਾ ਹੈ।

ਇਸੇ ਤਰਾ ਇਸ ਵਾਰ ਵੀ ਪਿਛਲੇ ਮਹੀਨੇ ਦੀ ਤਨਖਾਹ ਅੱਜ ਦੀ ਤਰੀਕ ਤਕ ਵੀ ਜਾਰੀ ਨਹੀਂ ਹੋਈ। ਜਿਸ ਵਜੋਂ ਮੁੱਖ ਇੰਚਾਰਜ ਡਿਵੀਜ਼ਨ ਗੜਸ਼ੰਕਰ ਦੇ ਐਕਸੀਅਨ ਸਾਹਿਬ ਨੂੰ ਮਿਲਿਆ ਗਿਆ ਜਿਹਨਾ ਨੇ ਭਰੋਸਾ ਦਿੱਤਾ ਸੀ ਕਿ ਸ਼ਾਮ ਤਕ ਤਨਖਾਹ ਜਾਰੀ ਹੋ ਜਾਵੇਗੀ ਪਰ ਉਹ ਵੀ ਇਕ ਲਾਰਾ ਹੀ ਲਗਾ ਦਿੱਤਾ ਸੀ। ਜਿਸ ਕਰਕੇ ਅੱਜ ਡਿਵੀਜ਼ਨ ਦਫ਼ਤਰ ਅੱਗੇ ਅੱਜ ਮਜਬੂਰਨ ਧਰਨਾ ਦਿੱਤਾ ਗਿਆ ਅਤੇ ਡਿਵੀਜ਼ਨ ਦੇ ਆਗੁਆ ਨੇ ਫੈਸਲਾ ਕੀਤਾ ਕਿ ਜਦੋਂ ਤਕ ਤਨਖਾਹ ਜਾਰੀ ਨਹੀਂ ਹੁੰਦੀ ਇਸੇ ਤਰਾ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਅਤੇ ਅਗਲਾ ਪ੍ਰੋਗਰਾਮ ਦਫਤਰ ਨਵਾਂਸ਼ਹਿਰ SC ਦਫਤਰ ਅਗੇ ਰੱਖਣ ਦਾ ਫੈਸਲਾ ਕੀਤਾ । ਇਸ ਸਮੇਂ ਮੌਜਦਾ ਡਿਵੀਜ਼ਨ ਪ੍ਰਧਾਨ ਲਖਵੀਰ ਸਿੰਘ ,ਅਮਰਵੀਰ ਸਿੰਘ ਰੱਲ੍ਹ ,ਰੌਸ਼ਨ,ਤੇਜਿੰਦਰ ਸਿੰਘ ,ਦੀਦਾਰ ਸਿੰਘ,, ਸੰਦੀਪ ਨਿੱਕਾ,ਬਲਜਿੰਦਰ ਸਿੰਘ ਮਨਜੀਤ ਸਿੰਘ ਪ੍ਰੀਕਸ਼ਿਤ,ਹਾਕਮ, ਵਿਪਨ,ਗੁਰਜੰਟ ਸਿੰਘ ਹਨੀ ਅਤੇ ਹੋਰ ਸਾਥੀ ਮੌਜੂਦ ਸਨ।