ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਚਲਾਏ ਜਾ ਰਹੇ ਪੁਸਤਕ ਸੱਭਿਆਚਾਰ ਪ੍ਰੋਜੈਕਟ ਦਾ ਘੇਰਾ ਵਿਸ਼ਵ ਪੱਧਰੀ ਬਣਿਆ - ਸੁੱਖੀ ਬਾਠ

ਮਾਹਿਲਪੁਰ- ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਘੇਰਾ ਹੁਣ ਵਿਸ਼ਵ ਪੱਧਰੀ ਬਣ ਚੁੱਕਾ ਹੈ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਸੰਚਾਲਕ ਸੁੱਖੀ ਬਾਠ ਨੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਪੁਸਤਕ ਸੱਭਿਆਚਾਰ ਦੀ ਪ੍ਰਫੁਲਤਾ ਵਾਸਤੇ ਕਰਵਾਏ ਪੁਸਤਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਬਲਜਿੰਦਰ ਮਾਨ ਦੁਆਰਾ ਬਾਲ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਯਤਨਾ ਦੀ ਜਿੰਨੀ ਵੀ ਸ਼ਲਾਘਾ ਹੋਵੇ ਉਹ ਥੋੜ੍ਹੀ ਹੈ ਕਿਉਂਕਿ ਪਰਉਪਕਾਰੀ ਕਾਰਜ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਇਹ ਰਸਾਲਾ ਵਿਸ਼ਵ ਦੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦਾ ਹੋਇਆ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਲਈ ਤਿਆਰ ਕਰ ਰਿਹਾ ਹੈ। ਬਾਲ ਲੇਖਕਾਂ ਦੀ ਨਰਸਰੀ ਤਿਆਰ ਕਰਨ ਵਲੇ ਕਰੂੰਬਲਾਂ ਪਰਿਵਾਰ ਨੇ ਦਿਨ ਰਾਤ ਮਿਹਨਤ ਕਰਕੇ ਤਿੰਨ ਦਹਾਕਿਆਂ ਤੋਂ ਇਸਦੀ ਨਿਰੰਤਰਤਾ ਨੂੰ ਕਾਇਮ ਰੱਖਿਆ ਹੋਇਆ ਹੈ। ਉਹਨਾਂ ਇਸ ਮੌਕੇ ਦੁਆਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਸੰਸਥਾਵਾਂ ਦੇ ਆਗੂਆਂ ,ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪੁਸਤਕਾਂ ਤਕਸੀਮ ਕੀਤੀਆਂ। 
ਇਸ ਮੌਕੇ ਉਹਨਾਂ ਨਾਲ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ, ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਡਾ. ਜਸਵੰਤ ਰਾਏ ਅਤੇ ਸਟੇਟ ਅਵਾਰਡੀ ਅਜੇ ਕੁਮਾਰ ਖਟਕੜ, ਪਰਦੀਪ ਸਿੰਘ ਮੌਜੀ ਅਤੇ ਨਿਤਿਨ ਸੁਮਨ ਨੇ ਆਪਣੇ ਸੰਬੋਧਨ ਵਿੱਚ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਹ ਰਸਾਲਾ ਹਰ ਘਰ ਅਤੇ ਸਕੂਲ ਦੀ ਲਾਇਬ੍ਰੇਰੀ ਦਾ ਸ਼ਾਨ ਬਣਨਾ ਚਾਹੀਦਾ ਹੈ। ਜਿਹੜੇ ਵਿਦਿਆਰਥੀ ਇਹ ਰਸਾਲਾ ਪੜ੍ਹਦੇ ਹਨ ਉਹ ਜੀਵਨ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਆਦਰਸ਼ ਨਾਗਰਿਕ ਬਣ ਰਹੇ ਹਨ ।
ਪੁਸਤਕ ਵੰਡ ਸਮਾਰੋਹ ਵਿੱਚ ਨਵਾਂ ਸ਼ਹਿਰ ਤੋਂ ਜਸਵੀਰ ਸਿੱਧੂ, ਹੁਸ਼ਿਆਰਪੁਰ ਤੋਂ ਮਨਜਿੰਦਰ ਕੁਮਾਰ, ਸ਼ਹੀਦ ਭਗਤ ਸਿੰਘ ਨਗਰ ਤੋਂ ਡਾ. ਕੇਵਲ ਰਾਮ, ਰਾਮ ਤੀਰਥ ਪਰਮਾਰ, ਅੰਜੂ ਵਾ. ਰੱਤੀ, ਗੀਤਾਂਜਲੀ, ਕਪੂਰਥਲਾ ਤੋਂ ਕਮਲੇਸ਼ ਕੌਰ, ਫਗਵਾੜਾ ਤੋਂ ਦਲਜੀਤ ਕੌਰ, ਜਸਵਿੰਦਰ ਨਿਆਣਾ, ਸਤਪਾਲ, ਪ੍ਰਿੰ. ਜਸਵੀਰ ਕੌਰ ਆਦਿ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਹਨਾਂ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਸੁਖਮਨ ਸਿੰਘ, ਹਰਵੀਰ ਮਾਨ, ਮਨਜੀਤ ਕੌਰ, ਨਿਧੀ ਅਮਨ ਸਹੋਤਾ ,ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ ਅਤੇ ਮਨਜਿੰਦਰ ਹੀਰ ਨੇ ਅਹਿਮ ਯੋਗਦਾਨ ਪਾਇਆ।