ਬੀਤ ਇਲਾਕੇ ਦੀਆਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ, ਨਹੀਂ ਦੇ ਰਹੀ ਸਰਕਾਰ ਧਿਆਨ: ਰਾਜੂ ਕਟਾਰੀਆ

ਗੜ੍ਹਸ਼ੰਕਰ, 6 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਬੀਤ ਮੰਡਲ ਤੋਂ ਸੈਕਟਰੀ ਰਾਜੂ ਕਟਾਰੀਆ ਨੇ ਦੱਸਿਆ ਕਿ ਬੀਤ ਇਲਾਕੇ ਦੇ ਕਈ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਹਨ ਅਤੇ ਸਰਕਾਰ ਵੱਲੋਂ ਧਿਆਨ ਨਾ ਦੇਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਦੱਸਿਆ ਕਿ ਪੰਡੋਰੀ ਮੋੜ ਤੋਂ ਲੈ ਕੇ ਮਹਿਦੰਵਾਣੀ ਤੱਕ, ਪਿੰਡ ਬੀਣੇਵਾਲ ਤੋਂ ਕੋਕੋਵਾਲ ਮਜਾਰੀ ਨੂੰ ਜਾਣ ਵਾਲੀ ਅੰਦਰੂਨੀ ਸੜਕ, ਪਿੰਡ ਬੀਣੇਵਾਲ ਤੋਂ ਝੁੰਗੀਆਂ ਅੱਡੇ ਵਾਲੀ ਸੜਕ ਅਤੇ ਕੋਕੋਵਾਲ ਤੋਂ  ਮੁੱਖ ਸੜਕ ਦੀ ਇੰਨੀ ਜਿਆਦਾ ਦੁਰਦਸ਼ਾ ਹੈ ਕਿ ਇਹਨਾਂ ਸੜਕਾਂ ਤੇ ਦੋ ਪਈਆ ਵਾਹਨ ਚਾਲਕ ਅਕਸਰ ਸਲਿੱਪ ਹੋ ਕੇ ਡਿੱਗ ਜਾਂਦੇ ਹਨ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਬੜਾ ਚਾਅ ਤੇ ਉਮੀਦ ਸੀ ਕਿ ਜਿਸ ਪਾਰਟੀ ਦੀ ਪੰਜਾਬ ਅੰਦਰ ਅੱਜ ਸਰਕਾਰ ਹੈ ਉਸੇ ਦਾ ਵਿਧਾਇਕ ਹੈ ਇਸ ਲਈ ਪਿੰਡਾਂ ਦੀਆਂ ਸੜਕਾਂ ਪੂਰੀਆਂ ਨਵੀਆਂ ਨਕੋਰ ਬਣ ਜਾਣਗੀਆਂ ਪਰ ਪਿਛਲੇ ਦੋ ਸਾਲਾਂ ਵਿੱਚ ਇਸ ਪਾਸੇ ਕੱਖ ਨਹੀਂ ਹੋਇਆ ਜਿਸ ਕਾਰਨ ਲੋਕ ਬੁਰੀ ਤਰ੍ਹਾਂ ਮਾਯੂਸ ਹੋ ਚੁੱਕੇ ਹਨ।