ਨਵੀਂ ਟੀਮ ਜਿਮਖਾਨਾ ਕਲੱਬ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵੇਗੀ : ਡਾ. ਬਲਬੀਰ ਸਿੰਘ

ਪਟਿਆਲਾ, 22 ਅਕਤੂਬਰ - ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦੇ ਮਸ਼ਹੂਰ ਰਾਜਿੰਦਰਾ ਜਿਮਖਾਨਾ ਕਲੱਬ ਦਾ ਮਾਣਮੱਤਾ ਤੇ ਵਿਲੱਖਣ ਇਤਿਹਾਸ ਹੈ, ਇਸ ਕਲੱਬ ਨੇ ਪਿਛਲੇ ਦਹਾਕੇ ਵਿੱਚ ਬਹੁਤ ਤਰੱਕੀ ਕੀਤੀ ਹੈ ਅਤੇ ਇਸਦੀ ਇਸ ਸਾਲ ਚੁਣੀ ਗਈ ਨਵੀਂ ਟੀਮ ਇਸ ਕਲੱਬ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵੇਗੀ। ਅੱਜ ਕਲੱਬ ਵਿਖੇ ਚੁਣੀ ਗਈ ਨਵੀਂ ਟੀਮ ਦੇ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ ਦੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕਲੱਬ ਦੀਆਂ ਚੋਣਾਂ ਦੀ ਪ੍ਰਕਿਰਿਆ ਵਿੱਚ ਇਸ ਵਾਰ ਅਤੀਤ ਵਾਂਗ ਕੁੜਿਤਣ ਵੇਖਣ ਨੂੰ ਨਹੀਂ ਮਿਲੀ ਜਿਸ ਲਈ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਨੀ ਬਣਦੀ ਹੈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹੀ ਸ਼ਮੂਲੀਅਤ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਵੀ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕਲੱਬ ਦੀ ਨਵੀਂ ਟੀਮ ਅਤੇ ਸਮੂਹ ਮੈਂਬਰ ਕਲੱਬ ਦੇ ਹੋਰ ਵਿਕਾਸ ਕਾਰਜ ਕਰਨ ਤੇ ਸਹੂਲਤਾਂ ਵਧਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਇਸਤੋਂ ਪਹਿਲਾਂ ਫਰੈਂਡਸ਼ਿਪ ਗਰੁੱਪ ਦੇ ਮੁੱਖ ਆਗੂਆਂ ਡਾ. ਮਨਮੋਹਨ ਸਿੰਘ ਤੇ ਡਾ. ਸੁਧੀਰ ਵਰਮਾ ਨੇ ਕਲੱਬ ਦੀ ਨਵੀਂ ਟੀਮ ਨੂੰ ਕਲੱਬ ਦੀ ਬਿਹਤਰੀ ਲਈ ਫ਼ਰਜ਼ ਤੇ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਸਹੁੰ ਚੁਕਾਈ। 
ਇਸ ਟੀਮ ਵਿੱਚ ਦੀਪਕ ਕੰਪਾਨੀ ਪ੍ਰਧਾਨ, ਵਿਕਾਸ ਪੁਰੀ ਮੀਤ ਪ੍ਰਧਾਨ, ਆਨਰੇਰੀ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਖ਼ਜ਼ਾਨਚੀ ਸੰਚਿਤ ਬਾਂਸਲ, ਜੁਆਇੰਟ ਸਕੱਤਰ ਵਿਨੋਦ ਸ਼ਰਮਾ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਡਾ. ਨਿਧੀ ਬਾਂਸਲ, ਰਾਹੁਲ ਮਹਿਤਾ, ਡਾ. ਅੰਸ਼ੁਮਨ ਖਰਬੰਦਾ, ਜਤਿਨ ਗੋਇਲ, ਪ੍ਰਦੀਪ ਮਿੱਤਲ, ਬਿਕਰਮਜੀਤ ਸਿੰਘ ਤੇ  ਅਵਿਨਾਸ਼ ਗੁਪਤਾ ਸ਼ਾਮਲ ਸਨ। ਪ੍ਰਧਾਨ ਦੀਪਕ ਕੰਪਾਨੀ ਅਤੇ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਨਵੀਂ ਟੀਮ ਵਿੱਚ ਭਰੋਸਾ ਪ੍ਰਗਟ ਕਰਨ ਲਈ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੋਣ ਪ੍ਰਕਿਰਿਆ ਨੂੰ ਸਫਲਤਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਆਬਜ਼ਰਵਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।