ਸਰਕਾਰੀ ਸਕੂਲਾਂ ਦੇ 68 ਬੱਚਿਆਂ ਨੂੰ ਭਾਈ ਘਨਈਆ ਜੀ ਸਕਾਲਰਸ਼ਿਪ ਦਿੱਤੀ

ਐਸ ਏ ਐਸ ਨਗਰ, 18 ਅਗਸਤ- ਭਾਈ ਘਨਈਆ- ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ 11ਵੀਂ ਜਮਾਤ ਵਿੱਚ ਪੜ੍ਹਦੇ ਸਰਕਾਰੀ ਸਕੂਲਾਂ ਦੇ 68 ਬੱਚਿਆਂ ਨੂੰ ਭਾਈ ਘਨਈਆ ਜੀ ਸਕਾਲਰਸ਼ਿਪ ਦਿੱਤੀ ਗਈ।

ਐਸ ਏ ਐਸ ਨਗਰ, 18 ਅਗਸਤ- ਭਾਈ ਘਨਈਆ- ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ 11ਵੀਂ ਜਮਾਤ ਵਿੱਚ ਪੜ੍ਹਦੇ ਸਰਕਾਰੀ ਸਕੂਲਾਂ ਦੇ 68 ਬੱਚਿਆਂ ਨੂੰ ਭਾਈ ਘਨਈਆ ਜੀ ਸਕਾਲਰਸ਼ਿਪ ਦਿੱਤੀ ਗਈ।
ਇਸ ਸੰਬੰਧੀ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ ਨੇ ਦੱਸਿਆ ਕਿ ਮੌਲੀ ਬੈਦਵਾਨ, ਮਟੌਰ, ਸੁਹਾਣਾ, ਬਹਿਲੋਲਪੁਰ ਅਤੇ ਲੁੰਗਦੇ ਹੋਰ ਪਿੰਡਾਂ ਦੇ ਸਕੂਲਾਂ ਦੇ ਦਸਵੀਂ ਪਾਸ ਕਰਨ ਵਾਲੇ ਬੱਚੇ-ਬੱਚੀਆਂ ਨੂੰ ਵਰਦੀ ਅਤੇ ਸਟੇਸ਼ਨਰੀ ਵੰਡੀ ਗਈ। ਇਸਦੇ ਨਾਲ ਹੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪ੍ਰੀਖਿਆ ਫੀਸ ਅਤੇ ਹੋਰ ਫੰਡ, ਜਿਹੜੇ ਬੱਚਿਆਂ ਕੋਲੋਂ ਲਏ ਜਾਂਦੇ ਹਨ, ਦੀ 31 ਮਾਰਚ 2026 ਤੱਕ ਦੀ ਚੈੱਕ ਰਾਹੀਂ ਅਦਾਇਗੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਬੱਚਿਆਂ ਦਾ ਹੈਲਥ ਚੈੱਕਅਪ ਅਤੇ ਅੱਖਾਂ ਦਾ ਵੀ ਚੈੱਕਅਪ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਦਵਾਈਆਂ ਅਤੇ ਐਨਕਾਂ ਸੁਸਾਇਟੀ ਵੱਲੋਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸਦੇ ਖਰਚੇ ਲਈ ਸ਼੍ਰੀ ਸਾਗਰ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੁਸਾਇਟੀ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਇਸ ਮੌਕੇ ਸੰਸਥਾ ਦੇ ਪੈਟਰਨ ਵੀ.ਕੇ. ਗੋਇਲ, ਵਾਈਸ ਪੈਟਰਨ ਸੁਰਿੰਦਰ ਕੁਮਾਰ ਚੁੱਘ, ਸੁਸਾਇਟੀ ਦੇ ਮੈਂਬਰ ਸਤੀਸ਼ ਚੰਦਰ, ਐਮ.ਜੀ. ਅਗਨੀਹੋਤਰੀ, ਹਰਿੰਦਰ ਪਾਲ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ, ਸੈਂਟਰ ਟੀਚਰ ਮੇਘਾ ਪ੍ਰਿਅੰਕਾ, ਅਨਾਮਿਕਾ ਵੀ ਹਾਜਰ ਸਨ।