ਨਿਰੰਤਰ ਨਸ਼ਿਆਂ ਦੀ ਵਰਤੋਂ, ਸ਼ਰੀਰਕ ਮਾਨਸਿਕ ਸਮਾਜਿਕ ਆਰਥਿਕ ਪੱਖੋਂ ਤਬਾਹੀ ਕਰਦੇ- ਪ੍ਰਵਿੰਦਰ ਵਰਮਾ।

ਪਟਿਆਲਾ:- ਆਈ ਟੀ ਵੀ ਪੀ, ਪਟਿਆਲਾ ਦੇ ਜਵਾਨਾਂ ਨੂੰ ਤਣਾਅ, ਪ੍ਰੇਸ਼ਾਨੀਆਂ, ਸਖ਼ਤ ਡਿਊਟੀਆਂ, ਪਰਿਵਾਰਕ ਸਮਸਿਆਵਾਂ ਕਾਰਨ ਕਈ ਵਾਰ, ਆਪਣੇ ਤਣਾਅ ਪ੍ਰੇਸ਼ਾਨੀਆਂ ਭੁਲਾਉਣ ਲਈ ਨਸ਼ਿਆਂ ਦੀ ਵਰਤੋਂ ਕਰਦੇ ਹਨ ਪਰ ਨਸ਼ਿਆਂ ਨਾਲ, ਸਮਸਿਆਵਾਂ ਪ੍ਰੇਸ਼ਾਨੀਆਂ ਤਣਾਅ ਹੋਰ ਵੱਧਦੇ ਹਨ ਕਿਉਂਕਿ ਇਨਸਾਨ, ਦੂਸਰਿਆਂ ਦੀ ਸਹਾਇਤਾ ਕਰਨ ਦੀ ਥਾਂ, ਆਪ ਹੀ ਬੇਸਹਾਰਾ ਹੋ ਜਾਂਦਾ ਹੈ।

ਇਹ ਜਾਣਕਾਰੀ ਆਈ ਟੀ ਵੀ ਪੀ ਪਟਿਆਲਾ ਦੇ ਜਵਾਨਾਂ ਨੂੰ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਐਕੀਕਿ੍ਰਤ ਸੇਂਟਰ ਪਟਿਆਲਾ ਦੇ ਸੀਨੀਅਰ ਕਾਉਸਲਰ ਪ੍ਰਵਿੰਦਰ ਕੌਰ ਵਰਮਾ ਨੇ ਦਿੱਤੀ। ਉਨ੍ਹਾਂ ਨੇ ਕਿਹਾ ਜਿਉਂਦੇ ਜੀ ਹਰੇਕ ਇਨਸਾਨ ਪਸ਼ੂ ਪੰਛੀਆਂ, ਬੱਚਿਆਂ ਨੋਜਵਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਘੇਰ ਕੇ ਰਖਦੀਆਂ ਹਨ।
 ਪਰ ਇਨ੍ਹਾਂ ਦੇ ਹਲ ਲਈ ਆਪਣੇ ਪਰਿਵਾਰਕ ਮੈਂਬਰਾਂ, ਬਜ਼ੁਰਗਾਂ, ਸਾਥੀਆਂ ਅਤੇ ਪ੍ਰਮਾਤਮਾ ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ। ਕਿਉਂਕਿ ਕੋਈ ਵੀ ਸਮਸਿਆਵਾਂ ਹਮੇਸ਼ਾ ਨਹੀਂ ਰਹਿੰਦੀ। ਪਰ ਨਸ਼ਿਆਂ ਦੀਆਂ ਆਦਤਾਂ ਜਿਥੇ ਪਰਿਵਾਰਕ, ਸਮਾਜਿਕ, ਆਰਥਿਕ, ਤਣਾਅ ਵਧਾਉਂਦੇ ਹਨ। 
ਉਥੇ ਨੋਕਰੀਆ ਕਮਾਂਡੈਂਟ, ਮੈਡੀਕਲ ਅਫਸਰ ਅਤੇ ਜਵਾਨਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਡਮ ਵਰਮਾ ਵਲੋਂ ਉਨ੍ਹਾਂ ਦੇ ਆਤਮ ਵਿਸ਼ਵਾਸ ਹੌਂਸਲੇ ਬੁਲੰਦ ਕੀਤੇ ਹਨ। ਅਤੇ ਭਵਿੱਖ ਵਿੱਚ ਉਨ੍ਹਾਂ ਵਲੋਂ ਕਿਸੇ ਵੀ ਪ੍ਰਕਾਰ ਦੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।