
ਜੀਐਮਆਰਐਲ ਜਲਦੀ ਹੀ ਸੰਭਾਲੇਗਾ ਰੈਪਿਡ ਮੇਟਰੋ ਸੰਚਾਲਨ; ਯਾਤਰੀਆਂ ਦੀ ਗਿਣਤੀ ਵਿੱਚ 13.59 ਫੀਸਦੀ ਵਾਧਾ
ਚੰਡੀਗੜ੍ਹ, 15 ਸਤੰਬਰ - ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮੀਟੇਡ (ਐਚਐਮਆਰਟੀਸੀ) ਨੇ ਗੁਰੂਗ੍ਰਾਮ ਮੈਟਰੋ ਰੇਲ ਪ੍ਰਣਾਲੀ ਨੂੰ ਦਿੱਤੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਤੋਂ ਗੁਰੂਗ੍ਰਾਮ ਮੇਟਰੋ ਰੇਲ ਲਿਮੀਟੇਡ (ਜੀਐਮਆਰਐਲ) ਨੂੰ ਟ੍ਰਾਂਸਫਰ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਜਦੋਂ ਤੱਕ ਗੁਰੂਗ੍ਰਾਮ ਰੈਪਿਡ ਮੈਟਰੋ ਦੀ ਪੂਰੀ ਜਿਮੇਵਾਰੀ ਜੀਐਮਆਰਐਲ ਨੂੰ ਨਹੀਂ ਸੌਂਪ ਦਿੱਤੀ ਜਾਂਦੀ, ਉਦੋਂ ਤੱਕ ਇਸ ਦਾ ਸੰਚਾਲਨ ਅਤੇ ਰੱਖਰਖਾਵ ਡੀਐਮਆਰਸੀ ਅਤੇ ਜੀਐਮਆਰਐਲ ਵੱਲੋਂ ਸੰਯੁਕਤ ਰੂਪ ਨਾਲ ਕੀਤਾ ਜਾਵੇਗਾ।
ਚੰਡੀਗੜ੍ਹ, 15 ਸਤੰਬਰ - ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮੀਟੇਡ (ਐਚਐਮਆਰਟੀਸੀ) ਨੇ ਗੁਰੂਗ੍ਰਾਮ ਮੈਟਰੋ ਰੇਲ ਪ੍ਰਣਾਲੀ ਨੂੰ ਦਿੱਤੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਤੋਂ ਗੁਰੂਗ੍ਰਾਮ ਮੇਟਰੋ ਰੇਲ ਲਿਮੀਟੇਡ (ਜੀਐਮਆਰਐਲ) ਨੂੰ ਟ੍ਰਾਂਸਫਰ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਜਦੋਂ ਤੱਕ ਗੁਰੂਗ੍ਰਾਮ ਰੈਪਿਡ ਮੈਟਰੋ ਦੀ ਪੂਰੀ ਜਿਮੇਵਾਰੀ ਜੀਐਮਆਰਐਲ ਨੂੰ ਨਹੀਂ ਸੌਂਪ ਦਿੱਤੀ ਜਾਂਦੀ, ਉਦੋਂ ਤੱਕ ਇਸ ਦਾ ਸੰਚਾਲਨ ਅਤੇ ਰੱਖਰਖਾਵ ਡੀਐਮਆਰਸੀ ਅਤੇ ਜੀਐਮਆਰਐਲ ਵੱਲੋਂ ਸੰਯੁਕਤ ਰੂਪ ਨਾਲ ਕੀਤਾ ਜਾਵੇਗਾ।
ਇਸ ਟ੍ਰਾਂਸਫਰ ਨੂੰ ਸੁਚਾਰੂ ਬਨਾਉਣ ਲਈ ਸੰਯੁਕਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸੰਦਰਭ ਦੀ ਸ਼ਰਤਾਂ (ਟੀਓਆਰ) ਤੈਅ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਇੱਕ ਵਿਆਪਕ ਕਾਰਜਪ੍ਰਣਾਲੀ ਅਤੇ ਯਕੀਨੀ ਸਮੇਂਸੀਮਾ ਨੂੰ ਵੀ ਆਖੀਰੀ ਰੂਪ ਦਿੱਤਾ ਜਾ ਰਿਹਾ ਹੈ, ਤਾਂ ਜੋ ਸੰਚਾਲਨ ਦਾ ਟ੍ਰਾਂਸਫਰ ਸੁਚਾਰੂ ਰੂਪ ਨਾਲ ਹੋ ਸਕੇ ਅਤੇ ਯਾਤਰੀਆਂ ਦੀ ਸੇਵਾਵਾਂ ਵਿੱਚ ਵੀ ਕੋਈ ਵਿਘਨ ਨਾ ਆਵੇ।
ਇਹ ਫੈਸਲਾ ਅੱਜ ਇੱਥੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜੋ ਕਿ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ, ਦੀ ਅਗਵਾਈ ਹੇਠ ਹੋਈ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ 62ਵੀਂ ਬੋਰਡ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਵਿੱਚ ਦਸਿਆ ਗਿਆ ਕਿ ਗੁਰੂਗ੍ਰਾਮ ਰੈਪਿਡ ਮੈਟਰੋ ਨੇ ਅਪ੍ਰੈਲ ਤੋਂ ਜੁਲਾਈ 2025 ਦੇ ਵਿੱਚ ਅਸਾਧਾਰਨ ਪ੍ਰਦਰਸ਼ਨ ਦਰਜ ਕੀਤਾ। ਇਸ ਸਮੇਂ ਵਿੱਚ ਕੁੱਲ 62.49 ਲੱਖ ਯਾਤਰੀਆਂ ਨੇ ਮੈਟਰੋ ਸੇਵਾ ਦੀ ਵਰਤੋ ਕੀਤੀ, ਜੋ ਸਾਲ 2024 ਦੀ ਸਮਾਨ ਸਮੇਂ ਦੀ ਤੁਲਣਾ ਵਿੱਚ 13.59 ਫੀਸਦੀ ਦਾ ਵਾਧਾ ਦਰਸ਼ਾਉਂਦਾ ਹੈ। ਕਿਰਾਇਆ ਰਾਜਸਵ ਵਿੱਚ ਵੀ 11.87 ਫੀਸਦੀ ਦਾ ਵਰਨਣਯੋਗ ਵਾਘਾ ਦਰਜ ਕੀਤਾ ਗਿਆ, ਜੋ ਇਸ ਪ੍ਰਣਾਲੀ ਦੀ ਕੁਸ਼ਲਤਾ ਅਤੇ ਭਰੋਸੇਮੰਦਗੀ ਦੇ ਪ੍ਰਤੀ ਜਨਤਾ ਦੇ ਭਰੋਸਾ ਨੂੰ ਦਰਸ਼ਾਉਂਦਾ ਹੈ।
ਐਚਐਮਆਰਟੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਚੰਦਰ ਸ਼ੇਖਰ ਖਰੇ ਨੇ ਦਸਿਆ ਕਿ ਬਿਹਤਰ ਪਰਿਚਾਲਨ ਕੁਸ਼ਲਤਾ ਦੇ ਕਾਰਨ ਕਾਰਪੋਰੇਸ਼ਨ ਨੇ ਪਰਿਚਾਲਣ ਖਰਚ ਵਿੱਚ 6.33 ਫੀਸਦੀ ਦੀ ਕਮੀ ਦਰਜ ਕੀਤੀ ਹੈ, ਜਿਸ ਨਾਲ ਵਿੱਤੀ ਸਥਿਤੀ ਹੋਰ ਸੰਤੁਲਿਤ ਹੋਈ ਹੈ। ਇਹ ਕਾਰਪੋਰੇਸ਼ਨ ਦੇ ਵਿਵੇਕਪੂਰਣ ਵਿੱਤੀ ਪ੍ਰਬੰਧਨ ਅਤੇ ਲਾਗਤ-ਕੁਸ਼ਲਤਾ ਨੂੰ ਦਰਸ਼ਾਉਂਦਾ ਹੈ।
ਐਚਐਮਆਰਟੀਸੀ ਨੇ ਗੈਰ-ਕਿਰਾਇਆ ਸਰੋਤਾਂ ਨਾਲ ਵੀ ਆਮਦਨ ਵਿੱਚ ਵਰਨਣਯੋਗ ਵਾਧਾ ਦਰਜ ਕੀਤਾ ਹੈ। ਕਿਰਾਇਆ, ਮਾਰਕਟਿੰਗ ਅਤੇ ਇਸ਼ਤਿਹਾਰ ਅਧਿਕਾਰਾਂ ਨਾਲ ਹੋਣ ਵਾਲੀ ਆਮਦਨ ਅਪ੍ਰੈਲ ਤੋਂ ਜੁਲਾਈ 2025 ਦੌਰਾਨ 21.11 ਕਰੋੜ ਰੁਪਏ ਤੱਕ ਪਹੁੰਚ ਗਈ, ਜਦੋਂ ਕਿ ਪਿਛਲੇ ਸਾਲ ਇਸੀ ਸਮੇਂ ਵਿੱਚ ਇਹ 15.56 ਕਰੋੜ ਰੁਪਏ ਸੀ। ਸਿਰਫ ਮੈਟਰੋ ਵਾਇਆਡਕਟ ਅਤੇ ਪਿਲਰਸ 'ਤੇ 22 ਇਸ਼ਤਿਹਾਰ ਸਥਾਨਾ ਦੀ ਸਫਲ ਈ-ਨੀਲਾਮੀ ਨਾਲ ਹੀ 58.34 ਕਰੋੜ ਰੁਪਏ ਦੇ ਸਾਲਾਨਾ ਮਾਲ ਦੀ ਉਮੀਦ ਹੈ, ਜਿਸ ਵਿੱਚੋਂ ਐਚਐਮਆਰਟੀਸੀ ਦਾ ਹਿੱਸਾ 35 ਕਰੋੜ ਰੁਪਏ ਤੋਂ ਵੱਧ ਹੋਵੇਗਾ।
ਮੀਟਿੰਗ ਵਿੱਚ, ਖੇਤਰ ਵਿੱਚ ਚੱਲ ਰਹੀ ਕਈ ਮਹਤੱਵਪੂਰਣ ਮੈਟਰੋ ਅਤੇ ਰੈਪਿਡ ਰੇਲ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਰਾਸ਼ਟਰੀ ਰਾਜਧਾਨੀ ਖੇਤਰ ਟ੍ਰਾਂਸਪੋਰਅ ਨਿਗਮ (ਐਨਸੀਆਰਟੀਸੀ) ਨੇ ਪ੍ਰਸਤਾਵਿਤ ਦਿੱਲੀ (ਮੁਨਰਿਕਾ) -ਰੋਹਤਕ ਨਮੋ ਭਾਰਤ ਕੋਰੀਡੋਰ ਦੀ ਵਿਸਥਾਰ ਪਰਿਯੋਜਨਾ ਰਿਪੋਰਅ (ਡੀਪੀਆਰ) 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਮਹਤੱਵਪੂਰਣ ਕੋਰੀਡੋਰ ਦਿੱਲੀ ਆਈਜੀਆਈ ਟਰਮੀਨਲ 1, 2 ਅਤੇ 3 ਯਸ਼ਾਭੂਮੀ (ਦਵਾਰਕਾ ਸੈਕਟਰ-25), ਨਜਫਗੜ੍ਹ, ਬਹਾਦੁਰਗੜ੍ਹ ਅਤੇ ਰੋਹਤਕ ਨੂੰ ਜੋੜ ਕੇ ਸਹਿਜ ਖੇਤਰੀ ਕਨੈਕਟੀਵਿਟੀ ਪ੍ਰਦਾਨ ਕਰੇਗਾ।
ਇਸੀ ਤਰ੍ਹਾ, ਗੁਰੂਗ੍ਰਾਮ-ਫਰੀਦਾਬਾਦ-ਨੋਇਡਾ/ਗੇ੍ਰਟਰ ਨੋਇਡਾ ਨਮੋ ਭਾਰਤ ਕੋਰੀਡੋਰ ਦੇ ਡੀਪੀਆਰ 'ਤੇ ਕਾਰਜ ਸ਼ੁਰੂ ਹੋ ਚੁੱਕਾ ਹੈ ਗੌਰਤਲਬ ਹੈ ਕਿ ਇਸ ਨੁੰ 5 ਮਈ, 2025 ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੰਜੂਰੀ ਦਿੱਤੀ ਗਈ ਸੀ।
ਦਿੱਲੀ-ਪਾਣੀਪਤ-ਕਰਨਾਲ ਨਮੋ ਭਾਰਤ ਕੋਰੀਡੋਰ ਵੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦੀ ਸੋਧ ਡੀਪੀਆਰ ਇਸ ਸਮੇਂ ਕੇਂਦਰੀ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰਾਲਾ ਦੇ ਵਿਚਾਰਧੀਨ ਹੈ। ਸ਼ੁਰੂਆਤੀ ਤੌਰ 'ਤੇ, ਦਸੰਬਰ 2020 ਵਿੱਚ 103.02 ਕਿਲੋਮੀਟਰ ਅਤੇ 17 ਸਟੇਸ਼ਨਾਂ ਦੇ ਨਾਲ ਮੰਜੂਰ ਹੋਈ ਇਸ ਪਰਿਯੋਜਨਾ ਦਾ ਵਿਸਤਾਰ ਹੁਣ 136.30 ਕਿਲੋਮੀਟਰ ਅਤੇ 21 ਸਟੇਸ਼ਨਾਂ ਤੱਕ ਕੀਤਾ ਗਿਆ ਹੈ। ਸੋਧ ਡੀਪੀਆਰ ਅਨੁਸਾਰ ਇਸ ਦੀ ਲਾਗਤ 33,051.15 ਕਰੋੜ ਰੁਪਏ ਅਨੁਮਾਨਤ ਹੈ, ਜਿਸ ਵਿੱਚ ਹਰਿਆਣਾ ਦਾ ਹਿੱਸਾ ਲਗਭਗ 7,472.11 ਕਰੋੜ ਰੁਪਏ ਹੋਵੇਗਾ। ਇਹ ਪਰਿਯੋਜਨਾ ਸੂਬੇ ਦੇ ਲਈ ਬਿਹਤਰ ਵਿੱਤੀ ਅਤੇ ਆਰਥਕ ਲਾਭ ਯਕੀਨੀ ਕਰੇਗਾ।
ਇਸ ਵਿੱਚ, ਦਿੱਲੀ-ਸ਼ਾਹਜਹਾਂਪੁਰ-ਨੀਮਰਾਨਾ-ਬਹਿਰੋਡ (ਐਸਐਨਵੀ) ਨਮੋ ਭਾਰਤ ਕੋਰੀਡੋਰ ਦੀ ਡੀਪੀਆਰ ਵੀ ਮੰਤਰਾਲੇ ਦੇ ਵਿਚਾਰਧੀਨ ਹੈ। ਇਸ ਨਾਲ ਕੌਮੀ ਰਾਜਧਾਨੀ ਖੇਤਰ ਵਿੱਚ ਉਹ ਗਤੀ ਦੀ ਖੇਤਰੀ ਕਨੈਕਟੀਵਿਟੀ ਦੇ ਵਿਸਤਾਰ ਵਿੱਚ ਹਰਿਆਣਾ ਦੀ ਭੂਮਿਕਾ ਹੋਰ ਵੀ ਮਜਬੂਤ ਹੋਵੇਗੀ।
ਇਸ ਮੌਕੇ 'ਤੇ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਕੇ ਸਿੰਘ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
