ਸਿੱਕਿਆਂ ਦੇ ਲਾਲਚ 'ਚ ਡੁੱਬੇ ਨੌਜਵਾਨ ਦੀ ਲਾਸ਼ ਗੋਤਾਖੋਰਾਂ ਨੇ ਨਹਿਰ 'ਚੋਂ ਕੱਢੀ
ਪਟਿਆਲਾ, 2 ਅਪ੍ਰੈਲ - ਲੰਘੇ ਸ਼ੁੱਕਰਵਾਰ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਸਿੱਕੇ ਕੱਢਣ ਦੌਰਾਨ ਡੁੱਬਣ ਵਾਲੇ ਨੌਜਵਾਨ ਅਕਾਂਕਸ਼ੂ ਦੀ ਲਾਸ਼ ਅੱਜ ਗੋਤਾਖੋਰਾਂ ਨੇ ਕੱਢ ਕੇ ਪੁਲਿਸ ਹਵਾਲੇ ਕਰ ਦਿੱਤੀ। ਥਾਣਾ ਬਖਸ਼ੀਵਾਲਾ ਤੋਂ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮ੍ਰਿਤਕ 10ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਬਾਬੂ ਸਿੰਘ ਕਲੋਨੀ ਵਿੱਚ ਰਹਿੰਦਾ ਸੀ।