
ਪਾਣੀ ਨਿਕਾਸੀ ਲਈ ਪੂਰੀ ਤਾਕਤ ਨਾਲ ਜੁਟੇ ਅਧਿਕਾਰੀ, ਪਾਣੀ ਸਿੱਧਾ ਨਾਲੇ-ਨਾਲੀਆਂ ਵਿੱਚ ਜਾਵੇ ਨਾ ਕਿ ਕਿਸੇ ਕਲੋਨੀ ਵਿੱਚ - ਊਰਜਾ ਮੰਤਰੀ ਅਨਿਲ ਵਿਜ
ਚੰਡੀਗੜ੍ਹ, 8 ਸਤੰਬਰ-ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ-ਜਿੱਥੇ ਪਾਣੀ ਖੜਾ ਹੈ ਉਸ ਨੂੰ ਕੱਢਣ ਲਈ ਉਹ ਪੂਰੀ ਤਾਕਤ ਨਾਲ ਜੁਟ ਜਾਣ। ਪਾਣੀ ਨਿਕਾਸੀ ਦੇ ਸਮੇਂ ਇਹ ਧਿਆਨ ਜਰੂਰ ਰੱਖਿਆ ਜਾਵੇ ਕਿ ਪਾਣੀ ਸਿੱਧਾ ਨਾਲੇ-ਨਾਲੀਆਂ ਵਿੱਚ ਜਾਵੇ ਨਾ ਕਿ ਕਿਸੇ ਕਲੋਨੀ ਵਿੱਚ ਜਾਵੇ।
ਚੰਡੀਗੜ੍ਹ, 8 ਸਤੰਬਰ-ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ-ਜਿੱਥੇ ਪਾਣੀ ਖੜਾ ਹੈ ਉਸ ਨੂੰ ਕੱਢਣ ਲਈ ਉਹ ਪੂਰੀ ਤਾਕਤ ਨਾਲ ਜੁਟ ਜਾਣ। ਪਾਣੀ ਨਿਕਾਸੀ ਦੇ ਸਮੇਂ ਇਹ ਧਿਆਨ ਜਰੂਰ ਰੱਖਿਆ ਜਾਵੇ ਕਿ ਪਾਣੀ ਸਿੱਧਾ ਨਾਲੇ-ਨਾਲੀਆਂ ਵਿੱਚ ਜਾਵੇ ਨਾ ਕਿ ਕਿਸੇ ਕਲੋਨੀ ਵਿੱਚ ਜਾਵੇ।
ਸ੍ਰੀ ਵਿਜ ਅੱਜ ਅੰਬਾਲਾ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੀਟਿੰਗ ਕਰਨ ਬਾਅਦ ਬੋਲ ਰਹੇ ਸਨ।
ਮੀਟਿੰਗ ਵਿੱਚ ਊਰਜਾ ਮੰਤਰੀ ਨੂੰ ਅਧਿਕਾਰੀਆਂ ਨੇ ਬਹੁਤ ਵੱਧ ਪਾਣੀ ਵਾਲੇ ਖੇਤਰਾਂ ਦੇ ਬਾਰੇ ਵਿੱਚ ਅਤੇ ਇੰਨ੍ਹਾਂ ਖੇਤਰਾਂ ਵਿੱਚ ਪਾਣੀ ਨਿੜਕਾਸੀ ਦੇ ਇੰਤਜਾਮ ਦੇ ਬਾਰੇ ਵਿੱਚ ਜਾਣੂ ਕਰਵਾਇਆ। ਮੰਤਰੀ ਨੂੰ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਇੰਡਸਟਰੀ ਏਰਿਆ ਤੋਂ ਪਹਿਲਾਂ ਕੀਤੀ ਜਾ ਰਹੀ ਪਾਣੀ ਨਿਕਾਸੀ ਨੂੰ ਕੁੱਝ ਤੱਤਾਂ ਵੱਲੋਂ ਰੁਕਵਾ ਦਿੱਤਾ ਗਿਆ ਸੀ।
ਮੀਟਿੰਗ ਦੌਰਾਨ ਸ੍ਰੀ ਵਿਜ ਨੇ ਇੰਡਸਟ੍ਰਿਅਲ ਏਰਿਆ ਤੋਂ ਪਾਣੀ ਨਿਕਾਸੀ ਦੀ ਯੋਜਨਾ ਤਿਆਰ ਕੀਤੀ। ਪਾਣੀ ਨਿਕਾਸੀ ਲਈ ਮੌਕੇ 'ਤੇ ਵੱਖ-ਵੱਖ ਵਿਭਾਗਾਂ ਨੂੰ ਜਿਮੇਵਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਭਾਗ ਇੱਕਜੁਟਤਾ ਨਾਲ ਇੰਡਸਟ੍ਰਿਅਲ ਏਰਿਆ ਤੋਂ ਪਾਣੀ ਨਿਕਾਸੀ ਦੇ ਕਾਰਜ ਵਿੱਚ ਜੁਟ ਜਾਣ। ਮੀਟਿੰਗ ਦੇ ਬਾਅਦ ਸ੍ਰੀ ਅਨਿਲ ਵਿਜ ਇੰਡਸਟ੍ਰਿਅਲ ਏਰਿਆ ਦਾ ਦੌਰਾ ਕਰ ਪਾਣੀ ਨਿਕਾਸੀ ਕੰਮ ਵਿੱਚ ਲੱਗੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਦਯੋਗਪਤੀਆਂ ਨਾਲ ਗਲਬਾਤ ਕੀਤੀ ਅਤੇ ਜਲਦੀ ਪਾਣੀ ਨਿਕਾਸੀ ਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਸਾਨੂੰ ਇੱਕ ਸਿਧਾਂਤ ਮਨ ਵਿੱਚ ਪੱਕਾ ਕਰਨਾ ਹੈ ਕਿ ਸਾਡੇ ਲਈ ਕੋਈ ਪਰਾਇਆ ਨਹੀਂ ਹੈ, ਸਾਰੇ ਆਪਣੇ ਹਨ - ਮੰਤਰੀ ਅਨਿਲ ਵਿਜ
ਊਰਜਾ ਮੰਤਰੀ ਅਨਿਲ ਵਿਜ ਨੇ ਮੀਟਿੰਗ ਦੌਰਾਨ ਜਲ ਭਰਾਵ ਦੇ ਮੱਦੇਨਜਰ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਬਿਹਤਰ ਕੰਮ ਕਰਨ 'ਤੇ ਉਨ੍ਹਾਂ ਦੀ ਪ੍ਰਸੰਸਾਂ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਲਭਰਾਵ ਤਹਿਤ ਦੋ ਕੰਮ ਬੇਹੱਦ ਜਰੂਰੀ ਹੁੰਦੇ ਹਨ, ਜਿਸ ਵਿੱਚ ਇੱਕ ਤਾਂ ਤੁਰੰਤ ਕੰਮ ਕਰਦੇ ਹੋਏ ਰਾਹਤ ਦੇਣਾ ਅਤੇ ਦੂਜਾ ਬਾਅਦ ਵਿੱਚ ਉਸ ਕੰਮ ਲਈ ਸਥਾਈ ਹੱਲ ਤਹਿਤ ਕੰਮ ਕਰਨਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਸਿਦਾਂਤ ਮਨ ਵਿੱਚ ਪੱਕਾ ਕਰਨਾ ਹੈ ਸਾਡੇ ਲਈ ਕੋਈ ਪਰਾਇਆ ਨਹੀਂ ਹੈ, ਸਾਰੇ ਆਪਣੇ ਹਨ।
ਐਨਅੇਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਨੇ ਮੰਤਰੀ ਅਨਿਲ ਵਿਜ ਨੂੰ ਦਸਿਆ ਕਿ ਇੰਡਸਟ੍ਰਿਅਲ ਏਰਿਆ ਦੇ ਸਾਹਮਣੇ ਸੜਕ 'ਤੇ ਜੋ ਪਾਣੀ ਹੈ ਉਸ ਨੂੰ ਕੱਢਣ ਅਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦੀ ਕੱਢ ਦਿੱਤਾ ਜਾਵੇਗਾ। ਜਲਭਰਾਵ ਇੱਥੇ ਨਾ ਹੋਵੇ ਇਸ ਦੇ ਲਈ ਨੇੜੇ ਇਲਾਕਿਆਂ ਵਿੱਚ ਸਰਵੇ ਟੀਮ ਵੀ ਲਗਾਈ ਗਈ ਹੈ ਤਾਂ ਜੋ ਅੱਗੇ ਦੀ ਰੂਪਰੇਖਾ ਬਣਾਉਂਦੇ ਹੋਏ ਪਰਿਯੋਜਨਾ ਤਿਆਰ ਕੀਤੀ ਜਾਵੇਗੀ।
ਟਾਂਗਰੀ ਨਦੀਂ ਨੂੰ ਡੁੰਘਾ ਕਰਨ ਨਾਲ ਫਾਇਆ ਹੋਇਆ - ਅਨਿਲ ਵਿਜ
ਊਰਜਾ ਮੰਤਰੀ ਨੇ ਇਸ ਮੌਕੇ ਐਨਐਚਏਆਈ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਟਾਂਗਰੀ ਨਦੀਂ ਨੂੰ ਡੁੰਘਾ ਕਰਨ ਦਾ ਫਾਇਦਾ ਹੋਇਆ ਹੈ ਕਿ ਟਾਂਗਰੀ ਨਦੀਂ ਵਿੱਚ ਜਲ੍ਹਪੱਧਰ ਖਤਰੇ ਦੇ ਨਿਸ਼ਾਨ ਤੋਂ ਵੱਧ ਹੋਣ ਦੇ ਬਾਗਜੂਦ ਵੀ ਅੰਬਾਲਾ ਕੈਂਟ ਦੇ ਸ਼ਹਿਰੀ ਇਲਾਕਿਆਂ ਵਿੱਚ ਜਲ੍ਹਭਰਾਵ ਦੇ ਹਾਲਾਤ ਘੱਟ ਰਹੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇੱਥੋਂ ਜੋ ਵੀ ਮਿੱਟੀ ਚੁੱਕੀ ਜਾਵੇਗੀ, ਉਸ ਵਾਹਨ 'ਤੇ ਜੀਪੀਐਸ ਹੋਣਾ ਯਕੀਨੀ ਹੋਣਾ ਚਾਹੀਦਾ ਹੈ।
