
ਤੀਆਂ ਦੇ ਮੇਲੇ ਮਹਿਲਾਵਾਂ ਦੇ ਆਤਮਬਲ ਅਤੇ ਸਭਿਆਚਾਰ ਨੂੰ ਦਰਸਾਉਂਦੇ ਹਨ-ਡਾ. ਰਾਜ ਕੁਮਾਰ
ਹੁਸ਼ਿਆਰਪੁਰ- ਸਾਉਣ ਮਹੀਨੇ ਦੇ ਪ੍ਰਮੁੱਖ ਤਿਉਹਾਰ ਤੀਆਂ ਦੀ ਧੂਮ ਅਜਕੱਲ੍ਹ ਚਹੁੰ ਪਾਸੇ ਹੈ। ਹਰ ਪਿੰਡ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਹਿਲਾਵਾਂ ਦੁਆਰਾ ਧੂਮ ਧਾਮ ਨਾਲ ਮਨਾਇਆਂ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਵੀ ਇਸ ਮੇਲੇ ਦੀ ਰੌਣਕ ਛਾਈ ਹੋਈ ਹੈ।
ਹੁਸ਼ਿਆਰਪੁਰ- ਸਾਉਣ ਮਹੀਨੇ ਦੇ ਪ੍ਰਮੁੱਖ ਤਿਉਹਾਰ ਤੀਆਂ ਦੀ ਧੂਮ ਅਜਕੱਲ੍ਹ ਚਹੁੰ ਪਾਸੇ ਹੈ। ਹਰ ਪਿੰਡ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਹਿਲਾਵਾਂ ਦੁਆਰਾ ਧੂਮ ਧਾਮ ਨਾਲ ਮਨਾਇਆਂ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਵੀ ਇਸ ਮੇਲੇ ਦੀ ਰੌਣਕ ਛਾਈ ਹੋਈ ਹੈ।
ਆਮ ਜਨਤਾ ਦੇ ਹਰਮਨ ਪਿਆਰੇ ਨੇਤਾ ਸੰਸਦ ਮੈਂਬਰ ਡਾ. ਰਾਜ ਕੁਮਾਰ ਨੇ ਵੀ ਕਈ ਪਿੰਡਾਂ ਵਿੱਚ ਕੀਤੇ ਜਾ ਰਹੇ ਸੱਭਿਆਚਾਰ ਮੇਲਿਆਂ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਇਸ ਰੰਗਾਰੰਗ ਉਤਸਵ ਦੀ ਵਧਾਈ ਦਿੱਤੀ। ਉਹਨਾਂ ਦੀ ਹਾਜ਼ਰੀ ਨਾਲ ਪ੍ਰੋਗਾਮਾਂ ਵਿੱਚ ਸ਼ਾਮਿਲ ਬੱਚੀਆਂ ਅਤੇ ਮਹਿਲਾਵਾਂ ਦਾ ਉਤਸ਼ਾਹ ਵੀ ਦੁਗਣਾ ਹੋ ਗਿਆ।
ਤਾਜੇਵਾਲ, ਸਿੰਘਪੁਰ ਅਤੇ ਬੋਹਣ ਪਿੰਡਾਂ ਵਿੱਚ ਮਨਾਏ ਗਏ ਤੀਆਂ ਦੇ ਮੇਲੇ ਮੌਕੇ ਡਾ. ਰਾਜ ਨੇ ਕਿਹਾ ਕਿ ਅਜਿਹੇ ਮੇਲਿਆਂ ਰਾਹੀਂ ਆਪਣੀ ਸੰਸਕ੍ਰਿਤੀ ਅਤੇ ਸਭਿਆਚਾਰ ਨੂੰ ਜੀਵੰਤ ਰੱਖਣ ਦੇ ਉਪਰਾਲੇ ਲਈ ਅਯੋਜਕ ਅਤੇ ਪ੍ਰਤੀਭਾਗੀ ਸਭ ਹੀ ਵਧਾਈ ਦੇ ਪਤਾਰ ਹਨ। ਉਹਨਾਂ ਨੇ ਮਹਿਲਾਵਾਂ ਦੀ ਸਮਾਜ ਵਿੱਚ ਭੂਮਿਕਾ ਦੀ ਸ਼ਲਾਘਾ ਕਰਦਿਆਂ ਬੱਚੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਕਿ ਉਹ ਆਤਮ ਵਿਸ਼ਵਾਸ਼ ਅਤੇ ਮਿਹਨਤ ਨਾਲ ਅੱਗੇ ਵੱਧ ਕੇ ਅਪਣੀ ਜ਼ਿੰਦਗੀ ਵਿੱਚ ਉੱਚ ਮੁਕਾਮ ਹਾਸਲ ਕਰਣ।
ਡਾ. ਰਾਜ ਕੁਮਾਰ ਨੇ ਕਿਹਾ ਕਿ ਅਹਿਜੇ ਤਿਉਹਾਰ ਨਾ ਸਿਰਫ਼ ਸਾਡੇ ਜੀਵਨ ਨੂੰ ਆਨੰਦ ਅਤੇ ਖੁਸ਼ੀਆਂ ਨਾਲ ਭਰ ਦਿੰਦੇ ਹਨ ਸਗੋਂ ਇਹ ਸਾਡੀਆ ਮਹਿਲਾਵਾਂ ਦੀ ਪ੍ਰਤਿਭਾ, ਆਤਮ ਵਿਸ਼ਵਾਸ ਅਤੇ ਸਭਿਆਚਾਰਕ ਮੁੱਲਾਂ ਨੂੰ ਵੀ ਮੰਚ ਪ੍ਰਦਾਨ ਕਰਦੇ ਹਨ। ਗਿੱਧੇ, ਭੰਗੜੇ, ਲੋਕ ਗੀਤਾਂ ਨਾਲ ਇਹ ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਦੇ ਲੋਕਾਂ ਨੂੰ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਕੂਨ ਬਖਸ਼ ਰਹੇ ਹਨ।
