ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਵਿੱਚ ਸੀ.ਐਚ.ਬੀ. ਕਾਮਿਆਂ ਦੇ ਹੱਕ ਵਿੱਚ ਸਬ ਡਵੀਜਨ ਪੱਧਰ ਤੇ ਰੈਲੀਆਂ ਕੀਤੀਆਂ ਗਈਆਂ।
ਪਟਿਆਲਾ- ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸੀ.ਐਚ.ਬੀ. ਕਾਮਿਆ ਦੀ ਯੂਨੀਅਨ ਪਾਵਰਕਾਮ, ਟਰਾਂਸਕੋ ਤੇ ਠੇਕਾਕਾਮਾ ਯੂਨੀਅਨ ਵੱਲੋਂ ਬਿਜਲੀ ਬੋਰਡ ਵਿੱਚ ਮੁਕੰਮਲ ਹੜਤਾਲ ਕੀਤੀ ਹੋਈ ਹੈ।

ਇਸ ਹੜਤਾਲ ਦੇਸਬੰਧ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਉਹਨਾਂ ਦੀ ਹਮਾਇਤ ਵਿੱਚ ਅੱਜ ਮਿਤੀ 26—05—2025 ਨੂੰ ਸਬ ਡਵੀਜਨ ਪੱਧਰ ਤੇ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਲੜੀ ਦੌਰਾਨ ਪਟਿਆਲਾ ਸਰਕਲ ਦੇ ਕਾਮਿਆਂ ਨੇ ਸਾਰੀਆਂ ਸਬ ਡਵੀਜਨਾਂ ਵਿੱਚ ਸੀ.ਐਚ.ਵੀ. ਕਾਮਿਆਂ ਦੀ ਹੱਕ ਵਿੱਚ ਰੈਲੀ ਕੀਤੀ ਅਤੇ ਮੰਗ ਕੀਤੀ ਕਿ ਸੀ.ਐਚ.ਵੀ. ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਹਾਈਕੋਰਟ ਦੇ ਫੈਸਲੇ ਅਨੁਸਾਰ ਡਿਸਮਿਸ ਆਗੂਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਇਸ ਰੈਲੀ ਨੂੰ ਵੱਖ—ਵੱਖ ਜਗ੍ਹਾਂ ਤੇ ਵਿਜੇ ਦੇਵ, ਜਤਿੰਦਰ ਚੱਢਾ, ਗੁਰਦੀਪ ਸਿੰਘ, ਹਰਜੀਤ ਸਿੰਘ, ਬਰੇਸ਼ ਕੁਮਾਰ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਦਰਸ਼ਨ ਕੁਮਾਰ, ਕਰਮਜੀਤ ਸਿੰਘ, ਆਦਿ ਨੇ ਸੰਬੋਧਨ ਕੀਤਾ ਅਤੇ ਤਾੜਨਾ ਕੀਤੀ ਕਿ ਜੇ ਸੀ.ਐਚ.ਬੀ. ਕਾਮਿਆਂ ਉੱਤੇ ਕਿਸੇ ਕਿਸਮ ਦਾ ਤਸੱਦਦ ਕੀਤਾ ਗਿਆ ਤਾਂ ਟੈਕਨੀਕਲ ਸਰਵਿਸ ਯੂਨੀਅਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਦੇ ਨਾਲ ਹੀ 10 ਡਵੀਜਨਾਂ ਵਿੱਚ ਕੀਤੇ ਜਾ ਰਹੇ ਨਿਜੀਕਰਨ ਦੀ ਨਿਖੇਧੀ ਕੀਤੀ।